ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਬਣ ਵਿਖੇ ਨਵੀਂ ਬਣੀ ਆਧੁਨਿਕ ਕੰਪਿਊਟਰ ਲੈਬ ਅਤੇ ਕਲਾਸ ਰੂਮ ਦਾ ਉਦਘਾਟਨ

ਅਬੋਹਰ 24 ਅਪ੍ਰੈਲ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਬਣ ਵਿਖੇ ਨਵੀਂ ਬਣੀ ਆਧੁਨਿਕ ਕੰਪਿਊਟਰ ਲੈਬ ਅਤੇ ਕਲਾਸ ਰੂਮ ਦਾ ਉਦਘਾਟਨ ਮਾਨਯੋਗ ਸ. ਗੁਰਚਰਨ ਸਿੰਘ ਮੁਸਾਫ਼ਿਰ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਮੁਸਾਫ਼ਿਰ ਨੇ ਕਿਹਾ ਕਿ ਆਧੁਨਿਕ ਕੰਪਿਊਟਰ ਅਤੇ ਤਕਨੀਕ ਨਾਲ ਲੈਸ ਕਲਾਸ ਰੂਮ ਵਿਦਿਆਰਥੀਆਂ ਨੂੰ ਨਵੀਂ ਸੋਚ, ਨਵੇਂ ਸੁਪਨਿਆਂ ਅਤੇ ਨਵੀਆਂ ਸੰਭਾਵਨਾਵਾਂ ਦਾ ਕੇਂਦਰ ਬਣੇਗਾ। ਡਿਜੀਟਲ ਕ੍ਰਾਂਤੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡਮੁੱਲਾ ਯੋਗਦਾਨ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਪਿੰਡ ਪੱਧਰ ਦੇ ਸਰਕਾਰੀ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਉਹ ਮੌਕੇ ਮਿਲ ਰਹੇ ਹਨ ਜੋ ਸਿਰਫ਼ ਵੱਡੇ ਸ਼ਹਿਰਾਂ ਦੇ ਵੱਡੇ ਸਕੂਲਾਂ ਵਿੱਚ ਦਿਖਾਈ ਦਿੰਦੇ ਸਨ।​ਇਸ ਮੌਕੇ ਸ਼੍ਰੀ ਅਜੇ ਕੁਮਾਰ ਛਾਬੜਾ ਬੀ.ਪੀ.ਈ.ਓ. ਅਬੋਹਰ-1, ਬਲਜੀਤ ਸਿੰਘ ਬਲਾਕ ਪ੍ਰਧਾਨ AAP ਬੱਲੂਆਣਾ , ਸ਼੍ਰੀ ਮਾਂਗੀ ਲਾਲ ਜ਼ਿਲਾ ਪ੍ਰੀਸ਼ਦ ਮੈਂਬਰ ਜ਼ੋਨ ਸੀਤੋ ਗੁੰਨੋ , ਸ਼੍ਰੀ ਰਾਕੇਸ਼ ਕੁਮਾਰ ਕੰਬੋਜ ਸਰਪੰਚ ਗ੍ਰਾਮ ਪੰਚਾਇਤ ਖੁੱਬਣ , ਅਤੇ ਸ਼੍ਰੀ ਅਸ਼ੋਕ ਕੁਮਾਰ ਕੰਬੋਜ ਚੇਅਰਮੈਨ ਐਸ.ਐਮ.ਸੀ. (SMC) ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus ( )
Translate