ਪੀ.ਏ.ਯੂ.ਦੀ ਵਿਦਿਆਰਥਣ ਨੇ ਇੰਡੋਨੇਸ਼ੀਆ ਵਿਚ ਹੋਈ ਕਾਨਫਰੰਸ ਵਿੱਚੋਂ ਇਨਾਮ ਜਿੱਤਿਆ
ਲੁਧਿਆਣਾ 7 ਨਵੰਬਰ। ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਤੋਂ ਕੀਟ ਵਿਗਿਆਨ ਵਿਚ ਐੱਮਐੱਸਸੀ ਕਰਨ ਵਾਲੀ ਵਿਦਿਆਰਥਣ ਕੁਮਾਰੀ ਅਭੀਰਾਮੀ ਅਨਿਲ ਕੁਮਾਰ ਨੂੰ ਬੀਤੇ ਦਿਨੀਂ ਇੰਡੋਨੇਸ਼ੀਆਂ ਵਿਚ ਹੋਈ ਕਾਨਫਰੰਸ ਵਿਚ ਪਸੰਦੀਦਾ ਪੇਪਰ ਪੇਸ਼ਕਾਰ ਵਜੋਂ ਚੁਣਿਆ ਗਿਆ। ਇਹ ਕਾਨਫਰੰਸ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਯੂਨੀਵਰਸਿਟੀ ਆਫ ਪਾਜਾਜਾਰਾਨ, ਜਾਵਾਰਾਜ, ਬਾਡੂੰਗ ਵਿਖੇ ਭਵਿੱਖ ਦੀ ਖੇਤੀਬਾੜੀ ਲਈ ਕਰਵਾਈ ਗਈ ਸੀ। ਇਸ ਵਿਚ ਵਿਦਿਆਰਥੀਆਂ ਦੇ ਪੇਸ਼ਕਾਰੀਆਂ ਦੇ ਮੁਕਾਬਲੇ ਵਿਚ ਕੁਮਾਰੀ ਅਭੀਰਾਮੀ ਨੇ ਇਹ ਮਾਣ ਹਾਸਲ ਕੀਤਾ। ਇਸ ਦੌਰਾਨ ਇਸ ਵਿਦਿਆਰਥਣ ਨੂੰ ਭਾਰਤ ਵਿਚ ਫਲਾਂ ਦੇ ਕੀੜਿਆਂ ਦੀ ਭਿੰਨਤਾ ਅਤੇ ਇਸਦੀ ਸੰਯੁਕਤ ਰੋਕਥਾਮ ਵਿਸ਼ੇ ਉੱਤੇ ਪੇਸ਼ਕਾਰੀ ਦਿੱਤੀ।ਇੱਥੇ ਜ਼ਿਕਰਯੋਗ ਹੈ ਕਿ ਕੁਮਾਰੀ ਅਭੀਰਾਮੀ ਪ੍ਰਸਿੱਧ ਕੀਟ ਵਿਗਿਆਨ ਡਾ. ਸਨਦੀਪ ਸਿੰਘ ਦੀ ਵਿਦਿਆਰਥਣ ਹੈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ.ਮਾਨਵਇੰਦਰਾ ਸਿੰਘ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ.ਮਨਮੀਤ ਬਰਾੜ ਭੁੱਲਰ ਨੇ ਇਸ ਪ੍ਰਾਪਤੀ ਲਈ ਸੰਬੰਧਿਤ ਵਿਦਿਆਰਥਣ ਨੂੰ ਵਧਾਈ ਦਿੱਤੀ।