ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਬੈਠਕ ਵਿੱਚ ਹੋਏ ਵੱਡੇ ਫੈਸਲੇ
ਚੰਡੀਗੜ੍ਹ, 24 ਮਾਰਚ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਅੱਜ ਰਾਜ ਮੰਤਰੀ ਮੰਡਲ ਦੀ ਬੈਠਕ ਹੋਈ। ਲਗਭਗ 6 ਘੰਟੇ ਚੱਲੀ ਇਸ ਬੈਠਕ ਵਿੱਚ ਕੁੱਲ 31 ਏਜੰਡੇ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 18 ਏਜੰਡਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ।
ਹਰਿਆਣਾ ਮੰਤਰੀ ਮੰਡਲ ਵੱਲੋਂ ਲਏ ਗਏ ਮਹੱਤਵਪੂਰਨ ਫੈਸਲੇ:-
ਕਾਨੂੰਨੀ ਅਸਪਸ਼ਟਤਾ ਦੂਰ ਕਰਨ ਲਈ ਪੰਜਾਬ ਨਿਆਂਅਲਯ ਐਕਟ, 1918 ਵਿੱਚ ਸੋਧ ਨੂੰ ਮਨਜ਼ੂਰੀ
ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਸੁਪੀਰੀਅਰ ਨਿਆਇਕ ਸੇਵਾ ਨਿਯਮ, 2007 ਵਿੱਚ ਸੋਧ ਨੂੰ ਮਨਜ਼ੂਰੀ
ਸਿਹਤ ਸੇਵਾਵਾਂ ਵਿਤਰਣ ਵਿੱਚ ਸੁਧਾਰ ਲਈ ਫਾਰਮੇਸੀ ਅਧਿਕਾਰੀਆਂ ਦੀ ਭਰਤੀ ਦੇ ਨਿਯਮਾਂ ਵਿੱਚ ਢਿੱਲ ਦੇਣ ਨੂੰ ਮਨਜ਼ੂਰੀ
ਆਪਰੇਸ਼ਨ ਥੀਏਟਰ ਅਸਿਸਟੈਂਟ ਦੇ ਯੋਗਤਾ ਮਾਪਦੰਡਾਂ ਵਿੱਚ ਸੋਧ ਨੂੰ ਮਨਜ਼ੂਰੀ
ਕਿਫਾਇਤੀ ਆਵਾਸ ਨੀਤੀ-2013 ਵਿੱਚ ਸੋਧ ਨੂੰ ਮਨਜ਼ੂਰੀ
ਹਰਿਆਣਾ ਆਰਬਿਟਲ ਰੇਲ ਕਾਰੀਡੋਰ ਪ੍ਰੋਜੈਕਟ ਦੀ ਸੋਧਿਤ ਲਾਗਤ ਨੂੰ ਮਨਜ਼ੂਰੀ
ਉਦਯੋਗਿਕ ਵਿਕਾਸ ਅਤੇ ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਿਕ ਲਾਇਸੰਸਿੰਗ ਨੀਤੀ-2015 ਵਿੱਚ ਸੋਧ ਨੂੰ ਮਨਜ਼ੂਰੀ
ਰਿਠਾਲਾ–ਨਰੇਲਾ–ਕੁੰਡਲੀ ਮੈਟ੍ਰੋ ਕਾਰੀਡੋਰ ਦੇ ਸੋਧਿਤ ਡੀਪੀਆਰ ਨੂੰ ਮਨਜ਼ੂਰੀ
ਦਿੱਲੀ-ਪਾਣੀਪਤ-ਕਰਨਾਲ ਨਮੋ ਭਾਰਤ ਆਰਆਰਟੀਐੱਸ ਕਾਰੀਡੋਰ ਨੂੰ ਮਨਜ਼ੂਰੀ
ਇਹ ਫੈਸਲੇ ਰਾਜ ਵਿੱਚ ਕਾਨੂੰਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ, ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ, ਆਵਾਸ ਉਪਲਬਧਤਾ ਵਧਾਉਣ ਅਤੇ ਆਵਾਜਾਈ ਤੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।



