ਆਦਰਸ਼ ਮੈਮੋਰੀਅਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਅਬੋਹਰ 24 ਮਾਰਚ। ਆਦਰਸ਼ ਮਮੋਰੀਅਲ ਕਾਲਜ ਫਾਰ ਵੋਮਨ ਅਬੋਹਰ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀਏ ਤੀਜੇ ਸਾਲ ਦੇ ਪੰਜਵੇਂ ਸਮੈਸਟਰ ਦਾ ਨਤੀਜਾ 100% ਰਿਹਾ। ਇਸ ਵਿੱਚ ਸ਼੍ਰੀ ਗਿਰਧਾਰੀ ਲਾਲ ਦੀ ਧੀ ਸੁਮਨ ਰਾਣੀ ਨੇ ਪਹਿਲਾ ਸਥਾਨ,ਸ਼੍ਰੀ ਬਲਜੀਤ ਸਿੰਘ ਦੀ ਧੀ ਜੈਸਮੀਨ ਕੌਰ ਨੇ ਦੂਜਾ ਸਥਾਨ ਅਤੇ ਸ਼੍ਰੀ ਸੁਖਰਾਮ ਦੀ ਧੀ ਸਿਮਰਨ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਕਾਲਜ ਦੇ ਚੇਅਰਮੈਨ ਸ਼੍ਰੀ ਗੌਰਵ ਅਰੋੜਾ, ਡਾਇਰੈਕਟਰ ਸ਼੍ਰੀਮਤੀ ਸੁਸ਼ੁਮਨਾ ਸਿੰਘ ਅਰੋੜਾ, ਪ੍ਰਿੰਸੀਪਲ ਡਾ.ਬਬੀਤਾ ਅਰੋੜਾ ਤੇ ਚਰਨਜੀਤ ਢਿੱਲੋ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਉਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

CATEGORIES
Share This

COMMENTS

Wordpress (0)
Disqus ( )
Translate