ਨਗਰ ਕੌਂਸਲ ਵੱਲੋਂ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਹਿਰ ਦੀਆਂ ਵੱਖ-ਵੱਖ ਥਾਵਾਂ ਅਤੇ ਗਾਰਬੇਜ਼ ਵਨਰੇਬਲ ਪੁਆਇੰਟਾਂ ਦੀ ਕੀਤੀ ਗਈ ਸਾਫ ਸਫਾਈ
ਫਾਜ਼ਿਲਕਾ 16 ਜੂਨ 2023
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਵਨੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਸਵੱਛਤਾ ਪੰਦਰਵਾੜਾ ਤਹਿਤ ਨਗਰ ਕੌਂਸਲ ਵੱਲੋਂ ਚੌਥੇ ਦਿਨ ਮਦਨ ਗੋਪਾਲ ਰੋਡ ਵਿਖੇ ਬਰਸਾਤੀ ਨਾਲਿਆਂ ਦੀ ਸਾਫ ਸਫਾਈ ਕੀਤੀ ਗਈ। ਇਸ ਤੋਂ ਇਲਾਵਾ ਰੰਗਲਾ ਬੰਗਲਾ ਐੱਨ.ਜੀ.ਓ ਦੇ ਸਹਿਯੋਗ ਨਾਲ ਸਿੱਧ ਸ਼੍ਰੀ ਹਨੂੰਮਾਨ ਮੰਦਰ ਦੇ ਪਿਛਲੇ ਪਾਸੇ ਆਨੰਦਪੁਰ ਮੁਹੱਲਾ ਸਮੇਤ ਸਹਿਰ ਦੀਆਂ ਵੱਖ-ਵੱਖ ਥਾਵਾਂ ਤੇ ਗਾਰਬੇਜ਼ ਵਨਰੇਬਲ ਪੁਆਇੰਟਾਂ ਦੀ ਸਾਫ ਸਫਾਈ ਕਰਕੇ ਪੇਂਟਿੰਗ ਕੀਤੀ ਗਈ ਅਤੇ ਪੇਂਟਿੰਗ ਰਾਹੀਂ ਆਸ ਪਾਸ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੂੜਾ ਕਰਕਟ ਬਾਹਰ ਸੜਕ ਤੇ ਨਾ ਸੁੱਟਿਆ ਜਾਵੇ ਅਤੇ ਘਰ ਦੇ ਕੂੜੇ ਨੂੰ ਅੱਲਗ–ਅੱਲਗ ਗਿੱਲਾ ਅਤੇ ਸੁੱਕਾ ਰੱਖਿਆ ਜਾਵੇ ਤਾਂ ਜੋ ਸ਼ਹਿਰ ਵਿੱਚ ਸਾਫ ਸਫਾਈ ਰੱਖੀ ਜਾ ਸਕੇ ਅਤੇ ਸੜਕਾਂ ਦੇ ਆਸ ਪਾਸ ਗੰਦਗੀ ਨਜਰ ਨਾ ਆਵੇ।
ਨਗਰ ਕੌਂਸਲ ਫਾਜ਼ਿਲਕਾ ਦੇ ਕਾਰਜ ਸਾਧਕ ਅਫਸਰ ਨਗਰ ਸ਼੍ਰੀ ਮੰਗਤ ਕੁਮਾਰ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਕਿਹਾ। ਇਸ ਮੋਕੇ ਸੁਪਰਡੰਟ (ਸੈਨੀਟੇਸ਼ਨ) ਸ਼੍ਰੀ ਨਰੇਸ਼ ਖੇੜਾ, ਸੈਨਟਰੀ ਇੰਸਪੈਕਟਰ ਸ਼੍ਰੀ ਜਗਦੀਪ ਸਿੰਘ, ਸੀ.ਐਫ ਸ਼੍ਰੀ ਗੁਰਵਿੰਦਰ ਸਿੰਘ, ਮੋਟੀਵੇਟਰ ਰਾਜ ਕੁਮਾਰੀ, ਬੇਬੀ, ਕਨੋਜ਼, ਸਾਹਿਲ, ਸੰਨੀ, ਦਵਿੰਦਰ ਪ੍ਰਕਾਸ਼, ਜੰਨਤ ਕੰਬੋਜ, ਰੰਗਲਾ ਬੰਗਲਾ ਟੀਮ ਤੋਂ ਸ਼੍ਰੀ ਲਛਮਣ ਦੋਸਤ, ਸ਼੍ਰੀਮਤੀ ਸੰਤੋਸ਼ ਚੋਧਰੀ, ਤਮਨਾ ਕੰਬੋਜ਼ ਅਤੇ ਵਿਹਾਨ ਕੰਬੋਜ ਹਾਜ਼ਰ ਸਨ