22 ਰੁਪਏ ਮਹਿੰਗਾ ਹੋਇਆ ਡੀਜ਼ਲ, ਨਵੀਆਂ ਦਰਾਂ ਹੋਈਆਂ ਲਾਗੂ
ਚੰਡੀਗੜ੍ਹ 21 ਮਾਰਚ। ਦੇਸ਼ ਭਰ ਦੇ ਵਿੱਚ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਉਦਯੋਗਿਕ ਡੀਜ਼ਲ ਦੀ ਕੀਮਤ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਪਹਿਲਾਂ ਇਸ ਦੀ ਕੀਮਤ 87.67 ਰੁਪਏ ਸੀ ਜੋ ਵਧਾ ਕੇ 109.59 ਰੁਪਏ ਪ੍ਰਤੀ ਲੀਟਰ ਕੀਤੀ ਗਈ ਹੈ। ਇਸ ਵਿੱਚ ਸਿੱਧਾ 21.92 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦੱਸਿਆ ਹੈ। ਇਸ ਦਾ ਸਿੱਧਾ ਅਸਰ ਉਦਯੋਗੀ ਆਵਾਜਾਈ ਦੇ ਬਿਜਲੀ ਉਤਪਾਦਨ ਲਾਗਤਾਂ ਤੇ ਹੋਵੇਗਾ।
ਉਦਯੋਗਿਕ ਡੀਜਲ ਕੀ ਹੁੰਦਾ ਹੈ?
ਜੇਕਰ ਉਦਯੋਗਿਕ ਡੀਜ਼ਲ ਦੀ ਗੱਲ ਕਰੀਏ ਤਾਂ ਇਹ ਅਸਲ ਵਿੱਚ ਹਾਈ ਸਪੀਡ ਡੀਜ਼ਲ ਹੈ ਪਰ ਇਹ ਰਵਾਇਤੀ ਵਾਹਨਾਂ ਵਿੱਚ ਨਹੀਂ ਵਰਤਿਆ ਜਾਂਦਾ। ਇਹਨੂੰ ਬਲਕ ਡੀਜ਼ਲ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਇਸ ਨੂੰ ਸਬਸਿਡੀ ਨਹੀਂ ਮਿਲਦੀ, ਇਸ ਕਰਕੇ ਇਸ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਤਰਾਅ ਚੜਾਅ ਆਉਂਦਾ ਰਹਿੰਦਾ ਹੈ। ਇਸ ਦੇ ਭਾਅ ਵਿੱਚ ਹੋਏ ਵਾਧੇ ਕਾਰਨ ਫੈਕਟਰੀਆਂ mall ਡਾਟਾ ਸੈਂਟਰਾਂ ਤੇ ਵੱਡੀਆਂ ਇਮਾਰਤਾਂ ਵਿੱਚ ਪਾਵਰ ਬੈਕ ਅਪ ਲਈ ਵਰਤੇ ਜਾਣ ਵਾਲੇ ਡੀਜ਼ਲ ਜਨਰੇਟਰ ਚਲਾਉਣੇ ਮਹਿੰਗੇ ਹੋ ਜਾਣਗੇ। ਇਸ ਤੋਂ ਇਲਾਵਾ ਜੇਸੀਬੀ ਬਲਡੋਜਰ ਅਤੇ ਭਾਰੀ ਮਸ਼ੀਨਰੀ ਦੇ ਸੰਚਾਲਨ ਖਰਚੇ ਵੀ ਵਧਣਗੇ। ਇਸ ਨਾਲ ਟਰੱਕ ਆਪਰੇਟਰ ਨਾਲ ਭਾੜੇ ਦੀ ਲਾਗਤ ਵੀ ਵਧੇਗੀ। ਇਸ ਨਾਲ ਰੋਜਾਨਾ ਦੀਆਂ ਵਸਤੂਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ।



