ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੈਮਿਸਟਰੀ ਵਰਕਸ਼ਾਪ ਦਾ ਅਗਾਜ਼
ਬਠਿੰਡਾ 3 ਦਸੰਬਰ
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਇੰਸ ਗਰੁੱਪ ਦੇ ਲੈਕਚਰਾਰਜ ਦੀਆਂ ਪ੍ਰੈਕਟੀਕਲ ਐਕਟੀਵਿਟੀ ਕਰਵਾਉਣ ਲਈ ਦੇ ਕੈਮਿਸਟਰੀ ਲੈਕਚਰਾਰ ਦੀ ਤਿੰਨ ਰੋਜ਼ਾ ਵਰਕਸ਼ਾਪ ਟਰੇਨਿੰਗ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਬਠਿੰਡੇ ਜਿਲ੍ਹੇ ਦੇ 30 ਦੇ ਲਗਭਗ ਲੈਕਚਰਾਰ ਭਾਗ ਲੈ ਰਹੇ ਹਨ। ਟ੍ਰੇਨਿੰਗ ਕੈਂਪ ਵਿੱਚ ਅਧਿਆਪਕ ਆਪਣੇ ਵਲੋਂ ਤਿਆਰ ਕੀਤੇ ਮਾਡਲਾਂ ਦਾ ਪ੍ਰਦਰਸ਼ਨ ਕਰਨਗੇ। ਅਤੇ ਸਾਥੀ ਲੈਕਚਰਾਰਜ ਨਾਲ ਆਪਣੇ ਤਜ਼ਰਬੇ ਸਾਂਝੇ ਕਰਨਗੇ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਇੰਚਾਰਜ ਪ੍ਰਿੰਸੀਪਲ ਨਵਨੀਤ ਕੁਮਾਰ,ਰੀਸੋਰਸ ਪਰਸਨ ਰਮਨਦੀਪ ਕੌਰ ਸੁਨੀਤਾ ਗੋਇਲ, ਨਰਿੰਦਰ ਸਿੰਘ ਹਾਜ਼ਰ ਸਨ।
CATEGORIES ਮਾਲਵਾ