ਫੂਡ ਸੇਫਟੀ ਟੀਮ ਵੱਲੋਂ ਸਬਜੀ ਮੰਡੀ ਫਿਰੋਜ਼ਪੁਰ ਸ਼ਹਿਰ ਦਾ ਦੌਰਾ
ਫਿਰੋਜ਼ਪੁਰ
ਸਿਵਲ ਸਰਜਨ ਡਾ ਰਜਿੰਦਰ ਪਾਲ ਦੇ ਦਿਸ਼ਾ- ਨਿਰਦੇਸ਼ਾਂ ਹੇਠ ਫੂਡ ਸੇਫਟੀ ਟੀਮ ਜਿਸ ਵਿੱਚ ਜ਼ਿਲ੍ਹਾ ਸਿਹਤ ਅਫਸਰ-ਕਮ- ਡੈਜੀਗਨੇਟਿਡ ਅਸਫਰ (ਫੂਡ ਸੇਫਟੀ) ਡਾ: ਹਰਕੀਰਤ ਸਿੰਘ ਅਤੇ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਵੱਲੋਂ ਫਲ ਅਤੇ ਸਬਜੀ ਮੰਡੀ ਫਿਰੋਜ਼ਪੁਰ ਸ਼ਹਿਰ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਵੱਲੋ ਫੂਡ ਸੇਫਟੀ ਸਟੈਡਰਡ ਐਕਟ 2006 ਅਧੀਨ ਫੂਡ ਲਾਇੰਸਸ ਚੈੱਕ ਕੀਤੇ ਅਤੇ ਜਿਨ੍ਹਾਂ ਦੁਕਾਨਦਾਰ ਪਾਸ ਫੂਡ ਲਾਇੰਸਸ ਨਹੀਂ ਸਨ ਉਨ੍ਹਾਂ ਨੂੰ ਫੂਡ ਸੇਫਟੀ ਲਾਇੰਸਸ ਲੈਣ ਲਈ ਜਾਗਰੂਕ ਕੀਤਾ ਅਤੇ ਸਾਫ ਸਫਾਈ ਵੱਲ ਖਾਸ ਧਿਆਨ ਦੇਣ ਦੀ ਵੀ ਅਪੀਲ ਕੀਤੀ ਗਈ। ਉਨ੍ਹਾਂ ਵੱਲੋ ਸਬਜੀ ਵਿਕਰੇਤਾਂ ਯੂਨੀਅਨ ਨੂੰ ਲਾਇੰਸਸ ਅਪਲਾਈ ਕਰਨ ਲਈ ਸਬਜੀ ਮੰਡੀ ਵਿਖੇ ਆਉਣ ਵਾਲੇ ਦਿਨਾਂ ਵਿੱਚ ਲੱਗਣ ਵਾਲੇ ਕੈਂਪ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕੈਂਪ ਦਾ ਲਾਭ ਲੈ ਕੇ ਲਾਇਸੰਸ ਬਣਾਉਣ ਦੀ ਅਪੀਲ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਲਾਇੰਸਸ ਨਾ ਬਣਾਉਣ ਵਾਲੇ ਵਿਰੁੱਧ ਫੂਡ ਸੇਫਟੀ ਸਟੈਡਰਡ ਐਕਟ 2006 ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
CATEGORIES ਮਾਲਵਾ