ਲਾਭਪਾਤਰੀ ਅਯੋਗ ਪਾਏ ਜਾਣ ਕਾਰਨ ਵਿਭਾਗ ਵੱਲੋਂ ਨਹੀਂ ਦਿੱਤੇ ਜਾ ਰਹੇ ਬਿਜਲੀ ਕੁਨੇਕਸ਼ਨ
ਫਾਜ਼ਿਲਕਾ, 8 ਜੂਨ
ਪਿੰਡ ਬੰਨਵਾਲਾ ਹਨਵੰਤਾ ਵਿਖੇ ਬਣੀ ਕਲੋਨੀ ਵਿਖੇ ਬਿਜਲੀ ਨਾ ਪਹੁੰਚਣ ਸਬੰਧੀ ਪਿਛਲੇ ਦਿਨੀ ਲਗੀ ਖਬਰ ਬਾਰੇ ਸਪਸ਼ਟੀਕਰਨ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਰਾਮ ਕੁਮਾਰ ਵੰਡ ਉਪ ਮੰਡਲ ਪੀ.ਐਸ.ਪੀ.ਸੀ.ਐਲ ਖੂਈ ਖੇੜਾ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਉਨਾਂ ਨੂੰ ਰਿਪੋਰਟ ਦਿੱਤੀ ਗਈ ਹੈ ਕਿ ਪੰਚਾਇਤ ਵੱਲੋਂ ਪਹਿਲਾਂ ਪਿੰਡ ਦੇ ਵਸਨੀਕਾਂ ਨੂੰ 5—5 ਮਰਲੇ ਦੇ ਪਲਾਟ ਅਲਾਟ ਕੀਤੇ ਗਏ ਸਨ, ਜ਼ੋ ਕਿ ਬਾਅਦ ਵਿਚ ਦਫਤਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੜਤਾਨ ਕਰਨ *ਤੇ ਲਾਭਪਾਤਰੀ ਅਯੋਗ ਪਾਏ ਗਏ ਜਿਸ ਕਰਕੇ ਅਲਾਟ ਕੀਤੇ ਪਲਾਟ ਰੱਦ ਕਰ ਦਿੱਤੇ ਗਏ ਸਨ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਇਨ੍ਹਾਂ ਪਲਾਟਾਂ ਵਿਚ ਬਿਜਲੀ ਦੇ ਕੁਨੈਕਸ਼ਨ ਨਾ ਦਿੱਤੇ ਜਾਣ ਸਬੰਧੀ ਲਿਖਿਆ ਗਿਆ ਸੀ ਇਸ ਤਹਿਤ ਉਪ ਮੰਡਲ ਪੀ.ਐਸ.ਪੀ.ਸੀ.ਐਲ ਵੱਲੋਂ ਇਨ੍ਹਾਂ ਬਿਨੈਕਾਰਾਂ ਨੂੰ ਬਿਜਲੀ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ।
CATEGORIES ਮਾਲਵਾ