ਐਨ ਐਚ ਐਮ ਅਧੀਨ ਕੰਮ ਕਰ ਰਹੀਆਂ ਹੈਲਥ ਵਰਕਰਾਂ (ਫੀਮੇਲ) ਜਥੇਬੰਦੀ ਦੀ ਸਿਹਤ ਮੰਤਰੀ ਪੰਜਾਬ ਨਾਲ ਅਹਿਮ ਮੀਟਿੰਗ ਵਿੱਚ ਬਰਾਬਰ ਕੰਮ, ਬਰਾਬਰ ਤਨਖਾਹ ਨੂੰ ਕੁਝ ਦਿਨਾ ਵਿੱਚ ਲਾਗੂ ਕਰਨ ਦਾ ਭਰੋਸਾ
ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜਮਾ ਦੀ ਪ੍ਰਮੁਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ 2211 ਹੈਡ ਕੰਟਰੇਕਟ ਮਲਟੀਪਰਪਜ ਹੈਲਥ ਇੰਪਲਾਈਜ ਫੀਮੇਲ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਸਰਬਜੀਤ ਕੋਰ ਨਵਾ ਸ਼ਹਿਰ ਦੀ ਅਗਵਾਈ ਹੇਠ 6ਮੈਂਬਰੀ ਵਫਦ ਦੀ ਇਕ ਅਹਿਮ ਮੀਟਿੰਗ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਪੈਨਲ ਮੀਟਿੰਗ ਹੋਈ ਨਾਲ ਮੀਟਿੰਗ ਵਿੱਚ ਪ੍ਰਮੁੱਖ ਸਿਹਤ ਸਕੱਤਰ ਪੰਜਾਬ ਕੁਮਾਰ ਰਹੁਲ, ਡਾਇਰੈਕਟਰ ਤੇ ਸਿਹਤ ਪਰਿਵਾਰ ਭਲਾਈ ਡਾ ਹਤਿੰਦਰ ਕੋਰ, ਡਾਇਰੈਕਟਰ ਸਿਹਤ ਸੇਵਾਵਾ ਪਰਿਵਾਰ ਭਲਾਈ ਡਾ ਡਾ ਸਲਾਰੀਆ ਡਾਇਰੈਕਟਰ ਐਨ ਐਚ ਐਮ ਐਮ ਮੰਤਰੀ ਨੇ ਮੁੱਖ ਮੰਗ ਮਾਨਯੋਗ ਹਾਈਕੋਰਟ ਦੇ
ਫੈਸਲੇ ਮੁਤਾਬਕ ਕੰਟਰੇਕਟ ਹੈਲਥ ਵਰਕਰ ਫੀਮੇਲ 2211 ਹੈਡ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਵਿਸਵਾਸ਼ ਦੁਆਇਆ ਇਸ ਸਬੰਧੀ ਫਾਈਲ ਕਲੀਅਰ ਵਿੱਤ ਵਿਭਾਗ ਤੋਂ ਹੋ ਚੁਕੀ ਹੈ ਇੱਕ ਦੋ ਸੋਧਾ ਕਰਕੇ ਵਿੱਤ ਵਿਭਾਗ ਤਰੁੰਤ ਮਨਜੂਰੀ ਲਈ ਜਾ ਰਹੀ ਹੈ ਇਸ ਮੌਕੇ ਸਮੂਹ ਮੁਲਾਜਮਾ ਦੀਆ ਹੋਰ ਮੰਗਾ ਪਹਿਲ 986 ਦੀ ਭਰਤੀ ਵਿੱਚ ਰਹਿੰਦੀਆ ਪੰਜਾਹ ਤੋ ਵੱਧ ਕੁੜੀਆ ਨੂੰ ਇਕ ਨਵੰਬਰ ਤੱਕ ਆਰਡਰ ਦੇਣ,
ਐਮ ਪੀ ਡਬਲਯੂ ਮੇਲ ਦਾ ਭਰਤੀ ਪੇਪਰ ਜਲਦੀ ਲੈਣ ਸਮੇਤ ਹੋਰ ਮੰਗਾ ਦੇ ਤੇ ਹੱਲ ਕਰਨ ਦਾ ਵਿਸਵਾਸ਼ ਦੁਆਇਆ ਇਸ ਮੋਕੇ ਦਫਤਰੀ ਸਟਾਫ ਸਮੇਤ ਜਥੇਬੰਦੀ ਆਗੂ, ਗੁਰਦੀਪ ਕੌਰ, ਨਿੰਦਰ ਕੌਰ ਸੰਗਰੂਰ, ਗੁਰਜੀਤ ਕੌਰ, ਸਮੇਤ ਹੋਰ ਆਗੂ ਹਾਜਰ ਸਨ



