ਰੇਡ ਦੀ ਖੱਡ ਲਈ ਡ੍ਰਾਅ ਆਫ ਲਾਟਸ ਕੱਢੇ ਗਏ

ਫਾਜਿ਼ਲਕਾ, 20 ਜ਼ੂਨ
ਮਾਇਨਿੰਗ ਅਤੇ ਜ਼ੁਲੌਜੀ ਵਿਭਾਗ ਵੱਲੋਂ ਅੱਜ ਇੱਥੇ ਸੁਖੇਰਾ ਬੋਦਲਾ ਕਲਸਟਰ ਦੀ ਖੱਡ ਲਈ ਡ੍ਰਾਅ ਆਫ ਲਾਟਸ ਕੱਢੇ ਗਏ। ਇਹ ਡ੍ਰਾਅ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਵਨੀਤ ਕੌਰ ਅਤੇ ਸਮੂਹ ਪ੍ਰਤੀਭਾਗੀਆਂ ਦੀ ਹਾਜਰੀ ਵਿਚ ਕੱਢੇ ਗਏ।
ਇਸ ਸਬੰਧੀ ਵਿਭਾਗ ਦੇ ਨਿਗਰਾਨ ਇੰਜਨੀਅਰ ਸ੍ਰੀ ਉਪਕਰਨ ਪਾਲ ਸਿੰਘ ਨੇ ਦੱਸਿਆ ਕਿ ਡ੍ਰਾਅ ਵਿਚ ਕੁੱਲ 12 ਪ੍ਰਤੀਭਾਗੀ ਸਨ ਜਿੰਨ੍ਹਾਂ ਬੋਲੀਕਾਰਾਂ ਦੇ ਰੇਟ ਬਰਾਬਰ ਸਨ ਜਿਸ ਕਾਰਨ ਇਹ ਡ੍ਰਾਅ ਕੱਢਣੇ ਪਏ। ਡ੍ਰਾਅ ਸਭ ਦੇ ਸਾਹਮਣੇ ਕੱਢਿਆ ਗਿਆ ਅਤੇ ਵੀਡੀਓਗ੍ਰਾਫੀ ਕੀਤੀ ਗਈ। ਇਸ ਖੱਡ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਇੱਥੇ 5.50 ਰੁਪਏ (ਜੀਐਸਟੀ ਵੱਖਰਾ) ਰੇਟ ਤੇ ਰੇਤਾ ਮਿਲ ਸਕੇਗਾ। ਇਸੇ ਰੇਟ ਵਿਚ ਠੇਕੇਦਾਰ ਵੱਲੋਂ ਭਰਾਈ ਵੀ ਕਰਕੇ ਦਿੱਤੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਸ੍ਰੀ ਸੁਖਦੇਵ ਸਿੰਘ, ਕਾਰਜਕਾਰੀ ਇੰਜਨੀਅਰ ਸ੍ਰੀ ਅਲੋਕ ਚੌਧਰੀ ਵੀ ਹਾਜਰ ਸਨ।
CATEGORIES ਮਾਲਵਾ


