ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ — ਨਜਾਇਜ਼ ਅਸਲੇ ਦੀ ਸਪਲਾਈ ਕਰਦੇ 4 ਦੋਸ਼ੀ ਗ੍ਰਿਫਤਾਰ, 5 ਪਿਸਟਲ ਤੇ ਨਕਦੀ ਬਰਾਮਦ, 2 ਗੱਡੀਆਂ ਵੀ ਕਬਜ਼ੇ ‘ਚ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਕਤੂਬਰ:
ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 05 ਨਜਾਇਜ ਹਥਿਆਰ (ਇੱਕ ਪਿਸਟਲ .45 ਬੋਰ ਅਤੇ 04 ਪਿਸਟਲ .32 ਬੋਰ ਸਮੇਤ ਜਿੰਦਾ ਕਾਰਤੂਸ) ਅਤੇ 01 ਲੱਖ 99 ਹਜਾਰ ਰੁਪਏ ਨਕਦੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਨੇ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 24-10-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਖਰੜ ਤੋਂ ਮੁੱਲਾਂਪੁਰ ਏਅਰਪੋਰਟ ਰੋਡ ਤੇ ਮੌਜੂਦ ਸੀ ਤਾਂ ਸੀ.ਆਈ.ਏ. ਸਟਾਫ ਦੀ ਟੀਮ ਨੂੰ ਸੂਚਨਾ ਮਿਲ਼ੀ ਕਿ ਦਾਨਵੀਰ ਪੁੱਤਰ ਪ੍ਰੀਤਮ ਸਿੰਘ ਅਤੇ ਬੰਟੀ ਪੁੱਤਰ ਬ੍ਰਿਜ ਬਿਹਾਰੀ ਵਾਸੀਆਨ ਪਿੰਡ ਛਾਤਾ ਜ਼ਿਲ੍ਹਾ ਮਥੂਰਾ, ਯੂ.ਪੀ. ਦੇ ਰਹਿਣ ਵਾਲ਼ੇ ਹਨ, ਪੰਜਾਬ ਅਤੇ ਹੋਰ ਰਾਜਾਂ ਵਿੱਚ ਨਜਾਇਜ ਅਸਲਾ ਸਪਲਾਈ ਕਰਦੇ ਹਨ। ਉਹ ਅੱਜ ਵੀ ਗੱਡੀ ਨੰ: 24 BH 8220 C ਮਾਰਕਾ XUV300 ਰੰਗ ਚਿੱਟਾ ਤੇ ਸਵਾਰ ਹੋ ਕੇ ਏਅਰਪੋਰਟ ਰੋਡ ਤੋਂ ਖਰੜ੍ਹ-ਮੁੱਲਾਂਪੁਰ ਹੁੰਦੇ ਹੋਏ ਕ੍ਰਿਸ਼ਨ ਉਰਫ ਹੈਪੀ ਗੁੱਜਰ ਵਾਸੀ ਪਿੰਡ ਨਾਢਾ ਅਤੇ ਸਿਕੰਦਰ ਸ਼ੇਖ ਵਾਸੀ ਮਹਾਰਾਸ਼ਟਰਾ ਹਾਲ ਵਾਸੀ ਕਿਰਾਏਦਾਰ ਮੁੱਲਾਂਪੁਰ ਗਰੀਬਦਾਸ ਨੂੰ ਨਜਾਇਜ ਅਸਲਾ/ਐਮੁਨੀਸ਼ਨ ਦੀ ਸਪਲਾਈ ਦੇਣ ਜਾ ਰਹੇ ਹਨ। ਸੂਚਨਾ ਦੇ ਅਧਾਰ ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 345 ਮਿਤੀ 24-10-2025 ਅ/ਧ 25-54-59 Arms Act ਥਾਣਾ ਸਦਰ ਖਰੜ ਦਰਜ ਰਜਿਸਟਰ ਕੀਤਾ ਗਿਆ।
ਨਾਮ ਪਤਾ ਦੋਸ਼ੀਆਂ:-
1. ਦੋਸ਼ੀ ਦਾਨਵੀਰ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ੇਰਗੜ੍ਹ ਚੌਰਾਹਾ ਛਾਤਾ, ਥਾਣਾ ਛਾਤਾ, ਜਿਲਾ ਮਥੁਰਾ, ਯੂ.ਪੀ. ਜਿਸਦੀ ਉਮਰ ਕ੍ਰੀਬ 26 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਵਿੱਚ ਪਹਿਲਾਂ ਵੀ ਕਤਲ, ਡਾਕਾ, ਆਰਮਜ ਐਕਟ ਅਤੇ ਏ.ਟੀ.ਐਮ. ਤੋੜਨ ਸਬੰਧੀ ਮੁਕੱਦਮੇ ਦਰਜ ਹਨ।

2. ਦੋਸ਼ੀ ਬੰਟੀ ਪੁੱਤਰ ਬ੍ਰਿਜ ਬਿਹਾਰੀ ਵਾਸੀ ਸ਼ੇਰਗੜ੍ਹ ਚੌਰਾਹਾ ਛਾਤਾ, ਥਾਣਾ ਛਾਤਾ, ਜ਼ਿਲ੍ਹਾ ਮਥੁਰਾ, ਯੂ.ਪੀ. ਜਿਸਦੀ ਉਮਰ ਕ੍ਰੀਬ 26 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ।

3. ਦੋਸ਼ੀ ਸਿਕੰਦਰ ਸ਼ੇਖ ਪੁੱਤਰ ਰਸੀਦ ਸੇਖ ਵਾਸੀ ਕਰੂੜ ਰੋਡ ਪਿੰਡ ਮੋਹੋਲ ਥਾਣਾ ਮੋਹੋਲ, ਜ਼ਿਲ੍ਹਾ ਸੋਲਾਪੁਰ, ਮਹਾਰਾਸ਼ਟਰਾ ਹਾਲ ਵਾਸੀ ਗੋਲੂ ਕੋਚ ਦਾ ਅਖਾੜਾ ਪਿੰਡ ਮੁੱਲਾਂਪੁਰ ਗਰੀਬਦਾਸ, ਜ਼ਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 26 ਸਾਲ ਹੈ, ਜਿਸਨੇ ਬੀ.ਏ. ਦੀ ਡਿਗਰੀ ਕੀਤੀ ਹੋਈ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਸਿਕੰਦਰ ਸ਼ੇਖ ਇੰਨਟਰਨੈਸ਼ਨਲ ਪਹਿਲਵਾਨ ਹੈ ਅਤੇ ਆਰਮੀ ਵਿੱਚ ਸਪੋਰਟਸ ਕੋਟੇ ਤੇ ਭਰਤੀ ਹੋਇਆ ਸੀ। ਜੋ ਬਾਅਦ ਵਿੱਚ ਨੌਕਰੀ ਛੱਡ ਚੁੱਕਾ ਹੈ।

4. ਦੋਸ਼ੀ ਕ੍ਰਿਸ਼ਨ ਕੁਮਾਰ ਉਰਫ ਹੈਪੀ ਗੁੱਜਰ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਨਾਢਾ, ਥਾਣਾ ਨਵਾਂ ਗਾਓ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ 22 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਨਵਾਂ ਗਾਓ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ।

ਬ੍ਰਾਮਦਗੀ ਦਾ ਵੇਰਵਾ:-
1) 04 ਪਿਸਟਲ .32 ਬੋਰ ਸਮੇਤ 02 ਰੌਂਦ ਜਿੰਦਾ .32 ਬੋਰ
2) 01 ਪਿਸਟਲ .45 ਬੋਰ ਸਮੇਤ 02 ਰੌਂਦ ਜਿੰਦਾ .45 ਬੋਰ
3) 01 ਲੱਖ 99 ਹਜਾਰ ਰੁਪਏ
4) ਇੱਕ ਗੱਡੀ ਮਾਰਕਾ XUV300 ਨੰ: 24 BH 8220 C ਰੰਗ ਚਿੱਟਾ
5) ਇੱਕ ਗੱਡੀ ਮਾਰਕਾ ਸਕਾਰਪੀਓ ਐਨ ਨੰ: MH13-ES-1200 ਰੰਗ ਕਾਲ਼ਾ
ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ:-
ਦੋਸ਼ੀਆਂ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਦੋਸ਼ੀ ਦਾਨਵੀਰ ਜਿਸਦੇ ਵਿਰੁੱਧ ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਵਿੱਚ ਪਹਿਲਾਂ ਵੀ ਕਤਲ, ਡਾਕਾ, ਆਰਮਜ ਐਕਟ ਅਤੇ ਏ.ਟੀ.ਐਮ. ਤੋੜਨ ਸਬੰਧੀ ਮੁਕੱਦਮੇ ਦਰਜ ਹਨ। ਦਾਨਵੀਰ ਪਪਲਾ ਗੁੱਜਰ ਗੈਂਗ ਦਾ ਮੈਂਬਰ ਹੈ। ਜੋ ਇਹ ਗੈਂਗ ਹਰਿਆਣਾ ਅਤੇ ਯੂ.ਪੀ. ਅਤੇ ਹੋਰ ਸਟੇਟਾਂ ਵਿੱਚ ਸਰਗਰਮ ਹੈ ਜੋ ਦਾਨਵੀਰ ਯੂ.ਪੀ. ਅਤੇ ਐਮ.ਪੀ. ਤੋਂ ਅਸਲੇ ਲਿਆਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਮਿਤੀ 24-10-2025 ਨੂੰ ਵੀ ਦਾਨਵੀਰ ਆਪਣੇ ਸਾਥੀ ਦੋਸ਼ੀ ਬੰਟੀ ਨਾਲ਼ ਗੱਡੀ ਨੰ: 24 BH 8220 C ਪਰ ਅਸਲੇ ਦੀ ਦੋਸ਼ੀ ਸਿਕੰਦਰ ਸ਼ੇਖ ਅਤੇ ਕ੍ਰਿਸ਼ਨ ਕੁਮਾਰ ਉਰਫ ਹੈਪੀ ਗੁੱਜਰ ਨੂੰ ਸਪਲਾਈ ਦੇਣ ਆਇਆ ਸੀ। ਜੋ ਉਕਤ ਦੋਨੋਂ ਦੋਸ਼ੀਆਂ ਨੂੰ ਨੇੜੇ ਗੋਪਾਲ ਸਵੀਟਸ ਏਅਰਪੋਰਟ ਚੌਕ ਤੋਂ ਗ੍ਰਿਫਤਾਰ ਕੀਤਾ ਅਤੇ ਮੌਕੇ ਤੇ ਹੀ ਦੋਸ਼ੀ ਸਿਕੰਦਰ ਸ਼ੇਖ ਜੋ ਕਿ ਹਥਿਆਰ ਖ੍ਰੀਦਣ ਆਇਆ ਸੀ, ਨੂੰ ਵੀ ਹਥਿਆਰ ਖ੍ਰੀਦਣ ਦੀ ਰਕਮ 01 ਲੱਖ 99 ਹਜਾਰ ਰੁਪਏ ਸਮੇਤ ਗ੍ਰਿਫਤਾਰ ਕੀਤਾ। ਦੋਸ਼ੀ ਕ੍ਰਿਸ਼ਨ ਕੁਮਾਰ ਉਰਫ ਹੈਪੀ ਗੁੱਜਰ ਨੂੰ ਮਿਤੀ 26-10- 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੋ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਇਹਨਾਂ ਦੇ ਹੋਰ ਸਾਥੀ ਦੋਸ਼ੀਆਂ ਤੇ ਯੂ.ਪੀ., ਹਰਿਆਣਾ ਵਿਖੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।

CATEGORIES
TAGS
Share This

COMMENTS

Wordpress (0)
Disqus ( )
Translate