ਡੇਂਗੂ ਜਾਗਰੂਕਤਾ ਅਭਿਆਨ ਜਾਰੀ
ਆਮ ਲੋਕਾਂ ਵਿੱਚ ਡੇਂਗੂ ਸੰਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ-ਡਾ.ਪ੍ਰੇਮ ਕੁਮਾਰ
ਡੇਂਗੂ ਰੋਕਥਾਮ ਵਿੱਚ ਸਾਫ-ਸਫਾਈ ਦਾ ਅਹਿਮ ਰੋਲ – ਡਾ. ਪ੍ਰੇਮ ਕੁਮਾਰ
ਢਿੱਲਵਾਂ – 31 ਅਕਤੂਬਰ। ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਅਧੀਨ ਵੱਖ-ਵੱਖ ਥਾਵਾਂ ‘ਤੇ ਸਿਹਤ ਸੁਪਰਵਾਈਜ਼ਰ ਅਤੇ ਮ.ਪ.ਹ.ਵ ਮੇਲ ਵਰਕਰ ਵੱਲੋਂ ਆਮ ਲੋਕਾਂ ਨੂੰ ਡੇਂਗੂ ਸੰਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਨੇ ਦੱਸਇਆ ਕਿ ਡੇਂਗੂ ਇਕ ਖਤਰਨਾਕ ਬੁਖਾਰ ਹੈ, ਜੋ ਕਿ ਏਡੀਜ਼ ਮੱਛਰ ਦੇ ਕਟਣ ਨਾਲ ਫੈਲਦਾ ਹੈ। ਇਹ ਮੱਛਰ ਜ਼ਿਆਦਾਤਰ ਦਿਨ ਦੇ ਸਮੇਂ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਡੇਂਗੂ ਤੋਂ ਬਚਾਅ ਲਈ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ।
ਕਿ ਹਨ ਡੇਂਗੂ ਦੇ ਮੁੱਖ ਲੱਛਣ:
- ਤੇਜ਼ ਬੁਖਾਰ
- ਸਿਰ ਦਰਦ ਅਤੇ ਅੱਖਾਂ ਦੇ ਪਿੱਛੇ ਦਰਦ
- ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ
- ਚਮੜੀ ‘ਤੇ ਲਾਲ ਚਿੱਟੇ ਦਾਗ
- ਉਲਟੀ ਜਾਂ ਮਿਤਲੀ ਆਉਣਾ
ਡੇਂਗੂ ਤੋਂ ਬਚਾਅ ਦੇ ਉਪਾਅ:
- ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।
- ਪੁਰਾਣੇ ਟਾਇਰ, ਗਮਲੇ, ਬਾਲਟੀਆਂ ਜਾਂ ਕੁੱਲਰ ਦਾ ਪਾਣੀ ਰੋਜ਼ ਬਦਲੋ।
- ਪੂਰੇ ਬਾਂਹਾਂ ਵਾਲੇ ਕੱਪੜੇ ਪਾਓ।
- ਮੱਛਰ ਰੋਧਕ ਲੋਸ਼ਨ ਜਾਂ ਮੱਛਰਦਾਨੀ ਦਾ ਉਪਯੋਗ ਕਰੋ।
- ਘਰ ਵਿੱਚ ਸਾਫ਼-ਸਫਾਈ ਦਾ ਖਾਸ ਧਿਆਨ ਰੱਖੋ।
ਕਿ ਕਰੀਏ ਜੇਕਰ ਡੇਂਗੂ ਦੇ ਲੱਛਣ ਨਜ਼ਰ ਆਉਣ:
- ਤੁਰੰਤ ਸਭ ਤੋਂ ਨੇੜਲੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਸੰਪਰਕ ਕਰੋ ਅਤੇ ਲੱਛਣਾਂ ਸੰਬੰਧੀ ਦੱਸੋ।
- ਆਪਣੇ ਆਪ ਦਵਾਈ ਨਾ ਲਓ ਭਾਵ ਸੈਲਫ ਮੈਡੀਕੇਸ਼ਨ ਤੋਂ ਬੱਚੋ, ਖਾਸ ਕਰਕੇ ਐਸਪਿਰਿਨ ਜਾਂ ਬਰੂਫ਼ੇਨ ਵਰਗੀਆਂ ਗੋਲੀਆਂ ਨਾ ਖਾਓ ।
ਇਸ ਮੌਕੇ ਬੀ.ਈ.ਈ ਮੋਨਿਕਾ ਨੇ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਨਸ਼ਟ ਕਰਨ ਤੇ ਧਿਆਨ ਦੇਣ, ਤਾਂ ਜੋ ਡੇਂਗੂ ਤੋਂ ਬਚਿਆ ਜਾ ਸਕੇ। ਇਸ ਦੌਰਾਨ ਸਮੂਹ ਸਿਹਤ ਸੁਪਰਵਾਈਜ਼ਰ ਪ੍ਰਗਟ ਸਿੰਘ, ਜਸਵਿੰਦਰ ਸਿੰਘ, ਸਮੂਹ ਮ.ਪ.ਹ.ਵ ਸੁਖਦੇਵ ਸਿੰਘ, ਸਤਨਾਮ ਸਿੰਘ, ਅਰੁਣ ਕੁਮਾਰ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਸਿਮਰਨਜੀਤ ਸਿੰਘ, ਸੰਜੀਵ ਕੁਮਾਰ, ਬਲਜਿੰਦਰ ਸਿੰਘ, ਗੂਰਬੀਰ ਸਿੰਘ, ਪ੍ਰਭਜੋਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

CATEGORIES ਸਿਹਤ


