ਸਰਕਾਰੀ ਸਕੂਲ ਅਬੋਹਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਦਸਵਾਂ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ


-ਰੋਜ ਯੋਗਾ ਕਰਨ ਨਾਲ ਸਰੀਰ ਵਿੱਚ ਜੋਸ਼ ਅਤੇ ਊਰਜਾ ਆਉਂਦੀ ਹੈ: ਐਸਡੀਐਮ ਬਾਂਸਲ
ਅਬੋਹਰ, 21 ਜੂਨ

ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟੇਲ ਪਾਰਕ ਸੁਧਾਰ ਸਭਾ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਵਿੱਚ ਦਸਵਾਂ ਵਿਸ਼ਵ ਯੋਗ ਦਿਵਸ ਮਨਾ ਕੇ ਲੋਕਾਂ ਨੂੰ ਯੋਗ ਵਿੱਚ ਨਿਰੰਤਰਤਾ ਬਣਾਈ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸ.ਡੀ.ਐਮ ਪੰਕਜ ਬਾਂਸਲ, ਵਿਸ਼ੇਸ਼ ਮਹਿਮਾਨ ਸੀ.ਐਮ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਧੇਸ਼ਿਆਮ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ, ਪਿ੍ੰਸੀਪਲ ਰਾਜੇਸ਼ ਸਚਦੇਵਾ, ਸੁਪਰਡੈਂਟ ਹਰਦੀਪ ਕੌਰ, ਐਡਵੋਕੇਟ ਦੇਸਰਾਜ ਕੰਬੋਜ, ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ ਸਨ ।
ਐਸਡੀਐਮ ਪੰਕਜ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਨਾਗਰਿਕਾਂ ਨੂੰ ਯੋਗਾ ਦੀ ਸਿੱਖਿਆ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਡਿਪਟੀ ਕਮਿਸ਼ਨਰ ਕਮ ਨੋਡਲ ਅਫ਼ਸਰ ਡਾ: ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਵਿੱਚ ਯੋਗਾ ਟ੍ਰੇਨਰਾਂ ਦੀ ਟੀਮ ਯੋਗਾ ਨੂੰ ਹਰ ਘਰ ਤੱਕ ਪਹੁੰਚਾ ਕੇ ਨਿਯਮਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਬਾਂਸਲ ਨੇ ਕਿਹਾ ਕਿ ਯੋਗਾ ਕਰਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਹਰ ਰੋਜ਼ ਯੋਗਾ ਕਰਨ ਨਾਲ ਸਰੀਰ ਵਿੱਚ ਜੋਸ਼ ਅਤੇ ਊਰਜਾ ਆਉਂਦੀ ਹੈ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਇਸ ਮੌਕੇ ਕਿਹਾ ਕਿ ਯੋਗ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਿਸੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸ ਲਈ ਸੀਐਮ ਦੀ ਯੋਗਸ਼ਾਲਾ ਸਕੀਮ ਸ਼ੁਰੂ ਕੀਤੀ ਗਈ ਹੈ।
ਸ੍ਰੀ  ਰਾਧੇਸ਼ਿਆਮ ਨੇ ਕਿਹਾ ਕਿ ਯੋਗਾ, ਆਸਣ, ਕਸਰਤ ਸਰਵਾਈਕਲ, ਕਮਰ ਦਰਦ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਨੀਂਦ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ | ਯੋਗਾ ਸਿਖਲਾਈ ਪ੍ਰਾਪਤ ਮਾਸਟਰ ਨਵਿੰਦਰ ਕੰਬੋਜ, ਵਿੰਕਲ ਕੰਬੋਜ, ਵਰਿੰਦਰਾ ਕੰਬੋਜ, ਮਨੀਸ਼, ਮੈਡਮ ਸੁਮਨ ਚੌਧਰੀ ਨੇ ਯੋਗ ਆਸਣ, ਧਿਆਨ ਅਤੇ ਪ੍ਰਾਣਾਯਾਮ ਕਰਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਦੱਸੇ |
ਐਡਵੋਕੇਟ ਦੇਸਰਾਜ ਕੰਬੋਜ ਅਤੇ ਅਨੁਜ ਧਵਨ ਨੇ ਕਿਹਾ ਕਿ ਯੋਗਾ ਆਪਣੇ ਅਤੇ ਸਮਾਜ ਦੀ ਭਲਾਈ ਵਿੱਚ ਵੀ ਯੋਗਦਾਨ ਪਾਉਂਦਾ ਹੈ। ਬੀਪੀਈਓ ਅਬੋਹਰ ਅਜੈ ਕੁਮਾਰ ਛਾਬੜਾ, ਲਾਇਨਜ਼ ਕਲੱਬ ਆਕਾਸ਼ ਅਬੋਹਰ ਦੇ ਪ੍ਰਧਾਨ ਲਾਇਨ ਭਗਵੰਤ ਭਟੇਜਾ ਅਬੋਹਰ ਨੇ ਧਨਵਾਦ ਕੀਤਾ। ਯੋਗ ਦਿਵਸ ਪ੍ਰੋਗਰਾਮ ਵਿੱਚ ਸੀ.ਐਮ ਯੋਗਸ਼ਾਲਾਵਾਂ, ਨਗਰ ਨਿਗਮ, ਸਿੱਖਿਆ ਵਿਭਾਗ, ਪਟੇਲ ਪਾਰਕ ਸੁਧਾਰ ਸਭਾ, ਜ਼ਿਲ੍ਹਾ ਯੂਨਾਨੀ ਆਯੁਰਵੇਦ ਵਿਭਾਗ ਅਤੇ ਗੈਰ ਸਰਕਾਰੀ ਕਰਮਚਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਪਟੇਲ ਪਾਰਕ ਸੁਧਾਰ ਸਭਾ ਵੱਲੋਂ ਰਿਫਰੈਸ਼ਮੈਂਟ ਅਤੇ ਤੁਲਸੀ ਦੇ ਪੌਦੇ ਵੀ ਵੰਡੇ ਗਏ।

CATEGORIES
Share This

COMMENTS

Wordpress (0)
Disqus (0 )
Translate