ਨਰਮੇਂ ਦੇ ਬੀ.ਟੀ.ਬੀਜ਼ ਤੇ ਸਬਸਿਡੀ ਲੈਣ ਲਈ  31 ਮਈ ਤੱਕ ਪੋਰਟਲ ਤੇ ਕਰ ਸਕਦੇ ਹਨ ਅਪਲਾਈ : ਮੁੱਖ ਖੇਤੀਬਾੜੀ ਅਫ਼ਸਰ

ਸ੍ਰੀ ਮੁਕਤਸਰ ਸਾਹਿਬ 19 ਮਈ
ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਫ਼ਸਲੀ ਵਿਭਿੰਨਤਾ ਅਧੀਨ ਨਰਮਾ ਪੱਟੀ ਵਾਲੇ ਜਿ਼ਲ੍ਹਿਆਂ ਵਿਚ ਨਰਮੇਂ ਦੀ ਫ਼ਸਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
                       ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਨਰਮੇਂ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਨਰਮੇਂ ਦੇ ਬੀ.ਟੀ. ਬੀਜ਼ ਤੇ ਬੀਜ਼ ਦੀ ਕੁੱਲ ਕੀਮਤ ਦਾ 33 ਪ੍ਰਤੀਸ਼ਤ ਹਿੱਸਾ ਸਬਸਿਡੀ ਦਿੱਤੀ ਜਾ ਰਹੀ ਹੈ।
                     ਉਨ੍ਹਾਂ ਦੱਸਿਆ ਕਿ ਨਰਮੇਂ ਦੇ ਬੀ.ਟੀ.ਬੀਜ਼ ਤੇ ਸਬਸਿਡੀ ਲੈਣ ਲਈ ਪੋਰਟਲ ਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ ਵਧ ਕੇ ਹੁਣ 31 ਮਈ 2023 ਹੋ ਗਈ ਹੈ। ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ, 10 ਬੀ.ਟੀ. ਬੀਜ਼ ਦੇ ਪੈਕੇਟਾਂ ਤੇ ਸਬਸਿਡੀ ਮਿਲੇਗੀ। ਇਹ ਸਬਸਿਡੀ ਕੇਵਲ ਪੀ.ਏ.ਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਤੇ ਹੀ ਮਿਲੇਗੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਰਮੇਂ ਦੀ ਬਿਜਾਈ ਕਰਨ ਵਾਲੇ ਕਿਸਾਨ ਬੀਜ਼ ਤੇ ਸਬਸਿਡੀ ਪ੍ਰਾਪਤ ਕਰਨ ਲਈ
www.agrimachinerypb.com  ਪੋਰਟਲ ਉਪਰ 31 ਮਈ ਤੱਕ ਅਪਲਾਈ ਕਰ ਸਕਦੇ ਹਨ ਅਤੇ ਕਿਸਾਨ ਕੋਲ ਨਰਮੇਂ ਦੇ ਬੀ.ਟੀ. ਬੀਜ਼ ਦਾ ਪੱਕਾ ਬਿੱਲ ਵੀ 25 ਮਾਰਚ ਤੋਂ 31 ਮਈ ਤੱਕ ਦੇ ਸਮੇਂ ਦੌਰਾਨ ਦਾ ਕੱਟਿਆ ਹੋਣਾ ਚਾਹੀਦਾ ਹੈ। ਇਨ੍ਹਾਂ ਮਿਤੀਆਂ ਤੋਂ ਪਹਿਲਾਂ ਅਤੇ ਬਾਅਦ ਵਾਲੇ ਬਿੱਲਾਂ ਤੇ ਸਬਸਿਡੀ ਨਹੀਂ ਮਿਲੇਗੀ।
                    ਨਰਮੇਂ ਬੀਜ਼ ਤੇ ਸਬਸਿਡੀ ਲੈਣ ਲਈ ਕਿਸਾਨ ਦਾ ਅਨਾਜ਼ ਖਰੀਦ ਪੋਰਟਲ ਤੇ ਰਜਿਸਟਰਡ ਹੋਣਾ ਲਾਜ਼ਮੀ ਹੈ, ਪ੍ਰੰਤੂ ਜੇਕਰ ਕੋਈ ਕਿਸਾਨ ਪਹਿਲਾਂ ਇਸ ਪੋਰਟਲ ਤੇ ਰਜਿਸਟਰਡ ਨਹੀਂ ਹੈ ਤਾਂ ਉਹ ਹੁਣ ਵੀ ਨਰਮੇਂ ਦੇ ਬੀ.ਟੀ. ਬੀਜ਼ ਤੇ ਸਬਸਿਡੀ ਲੈਣ ਲਈ ਪੋਰਟਲ ਤੇ ਰਜਿਸਟਰਡ ਹੋ ਸਕਦਾ ਹੈ। ਰਜਿਸਟਰਡ ਹੋਣ ਲਈ ਕਿਸਾਨ ਕੋਲ ਅਧਾਰ ਕਾਰਡ, ਬੈਂਕ ਖਾਤਾ ਅਤੇ ਅਧਾਰ ਕਾਰਡ ਅਤੇ ਬੈਂਕ ਖਾਤੇ ਨਾਲ ਲਿੰਕਡ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ।
                 ਉਨ੍ਹਾਂ ਸਮੂਹ ਬੀਜ਼ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਜਦ ਵੀ ਕਿਸਾਨ ਉਨ੍ਹਾਂ ਪਾਸ ਨਰਮੇਂ ਦਾ ਬੀਜ਼ ਖਰੀਦ ਕਰਨ ਆਉਂਦਾ ਹੈ ਤਾਂ ਉਸ ਸਮੇਂ ਹੀ ਕਿਸਾਨ ਦਾ ਪੋਰਟਲ ਤੇ ਸਬਸਿਡੀ ਲਈ ਅਪਲਾਈ ਕਰਵਾਇਆ ਜਾਵੇ। ਜੇਕਰ ਕਿਸੇ ਕਿਸਾਨ ਨੂੰ ਪੋਰਟਲ ਤੇ ਅਪਲਾਈ ਕਰਨ ਸਮੇਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ 31 ਮਈ ਤੋਂ ਪਹਿਲਾਂ-2 ਕਿਸਾਨ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਪਹੁੰਚ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ਕਰਮਚਾਰੀਆਂ ਤੋਂ ਮਦਦ ਲੈ ਸਕਦਾ ਹੈ।
                ਉਨ੍ਹਾਂ ਕਿਸਾਨ ਭਰਾਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਈ ਵਾਰ ਅਖੀਰਲੇ ਦਿਨਾਂ ਵਿੱਚ ਪੋਰਟਲ ਬਹੁਤ ਜਿ਼ਆਦਾ ਬਿਜ਼ੀ ਹੋ ਜਾਂਦਾ ਹੈ, ਸੋ ਬੀਜ਼ ਖ੍ਰੀਦਣ ਉਪਰੰਤ ਬਿਨ੍ਹਾਂ ਕਿਸੇ ਦੇਰੀ ਦੇ ਅਪਲਾਈ ਕੀਤਾ ਜਾਵੇ। ਉਨ੍ਹਾਂ ਕਿਸਾਨ ਭਰਾਵਾਂ ਨੂੰ ਕਿਹਾ ਕਿ ਇਸ ਸਮੇਂ ਨਹਿਰੀ ਪਾਣੀ ਪੂਰਾ ਚੱਲ ਰਿਹਾ ਹੈ ਅਤੇ ਜਲਦੀ ਤੋਂ ਜਲਦੀ ਨਰਮੇਂ ਦੀ ਬਿਜਾਈ ਪੂਰੀ ਕਰ ਲਈ ਜਾਵੇ। 

CATEGORIES
TAGS
Share This

COMMENTS

Wordpress (0)
Disqus (0 )
Translate