ਫਾਜਿ਼ਲਕਾ ਐਨਆਈਸੀ ਨੇ ਬਣਾਈ ਨਹਿਰਾਂ ਵਿਚ ਪਾਣੀ ਸਪਲਾਈ ਦੀ ਜਾਣਕਾਰੀ ਦੇਣ ਵਾਲੀ ਐਪ
—ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕੀਤੀ ਐਪ ਲਾਂਚ
—ਡੀਆਈਓ ਫਾਜਿ਼ਲਕਾ ਪ੍ਰਿੰਸ ਨੇ ਬਣਾਈ ਹੈ ਐਪ
—ਐਫਸੀਸੀ ਰੈਗੁਲੇਸ਼ਨ ਨਾਂਅ ਦੀ ਐਪਐਡਰਾਇਡ ਤੇ ਆਈਫੋਨ ਦੋਹਾਂ ਤੇ ਚੱਲੇਗੀ।
ਫਾਜਿ਼ਲਕਾ, 19 ਮਈ
ਫਾਜਿ਼ਲਕਾ ਐਨਆਈਸੀ ਵੱਲੋਂ ਜਲਸ਼੍ਰੋਤ ਵਿਭਾਗ ਦੇ ਨਾਲ ਤਾਲਮੇਲ ਕਰਕੇ ਨਹਿਰਾਂ ਵਿਚ ਪਾਣੀ ਦੀ ਸਪਲਾਈ ਦੀ ਜਾਣਕਾਰੀ ਕਿਸਾਨਾਂ ਨੂੰ ਦੇਣ ਲਈ ਨਵੀਂ ਮੋਬਾਇਲ ਐਪ ਬਣਾਈ ਗਈ ਹੈ। ਇਸ ਐਪ ਨੂੰ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਲਾਂਚ ਕੀਤਾ ਹੈ।
ਡਿਪਟੀ ਕਸਿਮ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਐਪ ਤੇ ਹਰੀਕੇ ਹੈਡਵਰਕਸ ਤੋਂ ਨਿਕਲਣ ਵਾਲੀਆਂ ਸਾਰੀਆਂ ਨਹਿਰਾਂ ਵਿਚ ਪਾਣੀ ਦੀ ਸਪਲਾਈ ਸਬੰਧੀ ਤਾਜਾ ਜਾਣਕਾਰੀ ਕਿਸਾਨਾਂ ਨੂੰ ਮਿਲ ਸਕੇਗੀ। ਇਸ ਐਪ ਨੂੰ ਜਲਸ਼ੋ੍ਰਤ ਵਿਭਾਗ ਵੱਲੋਂ ਲਗਾਤਾਰ ਅਪਡੇਟ ਕੀਤਾ ਜਾਇਆ ਕਰੇਗਾ। ਇਸ ਨਾਲ ਹਰੇਕ ਕਿਸਾਨ ਨੂੰ ਨਹਿਰ ਦੇ ਬੰਦ ਹੋਣ, ਪਾਣੀ ਆਉਣ ਅਤੇ ਜ਼ੇਕਰ ਨਹਿਰ ਚੱਲ ਰਹੀ ਹੈ ਤਾਂ ਉਸ ਵਿਚ ਚੱਲ ਰਹੇ ਪਾਣੀ ਦੀ ਜਾਣਕਾਰੀ ਮਿਲ ਸਕੇਗੀ।
ਇਹ ਐਪ ਫਾਜਿ਼ਲਕਾ ਐਨਆਈਸੀ ਦੇ ਡੀਆਈਓ ਸ੍ਰੀ ਪ੍ਰਿੰਸ ਨੇ ਬਣਾਈ ਹੈ। ਇਹ ਐਪ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਐਪ ਐਡਰਾਇਡ ਤੇ ਆਈਫੋਨ ਦੋਹਾਂ ਮੋਬਾਇਲ ਤੇ ਚੱਲ ਸਕੇਗੀ। ਇਸ ਵਿਚ ਫਾf਼ਜਲਕਾ ਤੋਂ ਇਲਾਵਾ ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜਿ਼ਲਿ੍ਹਅ੍ਹਾਂ ਦੀਆਂ ਨਹਿਰਾਂ ਸਬੰਧੀ ਵੀ ਜਾਣਕਾਰੀ ਅਪਡੇਟ ਹੋਵੇਗੀ।
ਇਸ ਐਪ ਦਾ ਨਾਂਅ ਐਫਸੀਸੀ ਰੈਗੁਲੇਸ਼ਨ ਹੈ। ਕੋਈ ਵੀ ਪਲੇਅ ਸਟੋਰ ਤੋਂ ਐਫਸੀਸੀ ਰੈਗੁਲੇਸ਼ਨ ਟਾਇਪ ਕਰਕੇ ਇਹ ਐਪ ਸਰਚ ਕਰਕੇ ਡਾਉਨਲੋਡ ਕਰ ਸਕਦਾ ਹੈ। ਇਸ ਤੋਂ ਬਿਨ੍ਹਾਂ ਇਹ ਸਾਰੀ ਜਾਣਕਾਰੀ ਵਿਭਾਗ ਦੀ ਵੈਬਸਾਇਟ https://fccregulation.punjab.gov.in/ ਤੇ ਵੀ ਵੇਖੀ ਜਾ ਸਕਦੀ ਹੈ। ਜਲ ਸ਼ੋ੍ਰਤ ਵਿਭਾਗ ਦੇ ਐਸਡੀਓ ਸੁਖਜੀਤ ਸਿੰਘ ਅਨੁਸਾਰ ਇਸ ਐਪ ਨਾਲ ਕਿਸਾਨਾਂ ਨੂੰ ਬਹੁਤ ਸਹੁਲਤ ਹੋਵੇਗੀ ਅਤੇ ਉਨ੍ਹਾਂ ਨੂੰ ਨਹਿਰਾਂ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਮਿਲ ਸਕੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਜਲਾਲਾਬਾਦ ਦੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਸਾਰੰਗਪ੍ਰੀਤ ਸਿੰਘ, ਡੀਟੀਸੀ ਸ੍ਰੀ ਮਨੀਸ਼ ਠੁਕਰਾਲ, ਡੀਆਈਓ ਸ੍ਰੀ ਪ੍ਰਿੰਸ, ਸੇਵਾ ਕੇਂਦਰਾਂ ਦੇ ਜਿ਼ਲ੍ਹਾ ਮੈਨੇਜਰ ਸ੍ਰੀ ਗਗਨਦੀਪ ਸਿੰਘ, ਡੀਡੀਐਫ ਸ੍ਰੀ ਆਸੀਸ਼ ਦੂਬੇ ਆਦਿ ਵੀ ਹਾਜਰ ਸਨ।