ਨਸ਼ਿਆਂ ਦੀ ਅਲਾਮਤ ਖ਼ਤਮ ਕਰਨ ਸਬੰਧੀ ਵਿੱਢੀ ਗਈ ਮੁਹਿੰਮ ਤਹਿਤ ਦੋਸ਼ੀ ਕਾਬੂ

ਬਠਿੰਡਾ, 17 ਮਈ: ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐੱਸ.ਪੀ ਇਨਵੈਸਟੀਗੇਸ਼ਨ ਸ੍ਰੀ ਅਜੈ ਗਾਂਧੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਜੁਰਮਾਂ ਤੇ ਕਾਬੂ ਪਾਉਣ ਲਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਨਿਮਨ ਲਿਖਤ ਛੇ ਮੁਕੱਦਮੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ:-

  1. ਮੁਕੱਦਮਾ ਨੰਬਰ 60 ਮਿਤੀ 16.05.2023 ਅ/ਧ ਸੈਕਸ਼ਨ 3ਏ, 6, 5(1)ਏ, 23, 29, ਪੀ.ਐੱਨ.ਡੀ.ਟੀ.ਐਕਟ , 4,5 6 ਐੱਮ.ਟੀ.ਪੀ. ਐਕਟ ਤਹਿਤ 370ਏ, 420 ਆਈ.ਪੀ.ਸੀ ਥਾਣਾ ਕੈਂਟ ਬਰਖਿਲਾਫ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ, ਬਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀਆਨ ਭੁੱਚੋ ਮੰਡੀ, ਰਜਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਢੇਲਵਾਂ।
    ਬਰਾਮਦਗੀ ਲਿੰਗ ਨਿਰਧਾਰਿਤ ਟੈਸਟ ਦੌਰਾਨ ਐੱਮ.ਟੀ.ਪੀ. ਕਿੱਟ(ਅਬਾਰਸ਼ਨ), ਓਵਮ ਫਰੋਸੈਪ, ਕਿਉਰੈਂਟ, ਸਰਵਾਈਕਲ ਡਾਇਲੇਟਰਜ, 5 ਖਾਲੀ ਐਫੀਡੈਵਿਟ ਅਤੇ 30,00,400/- ਰੁਪਏ ਨਕਦੀ ਬਰਾਮਦ ਹੋਈ।
  2. ਮੁਕੱਦਮਾ ਨੰਬਰ 62 ਮਿਤੀ 16.05.2023 ਅ/ਧ 15ਸੀ.61.85.ਐੱਨ.ਡੀ.ਪੀ.ਐੱਸ.ਐਕਟ ਥਾਣਾ ਸਦਰ ਬਠਿੰਡਾ ਬਰਖਿਲਾਫ ਗੁਰਚਰਨ ਸਿੰਘ ਪੁੱਤਰ ਹਰਨੇਕ ਸਿੰਘ, ਹਿੰਦਪਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀਆਨ ਰਾਉਕੇ ਕਲਾਂ ਜਿਲ੍ਹਾ ਮੋਗਾ।
    ਬਰਾਮਦਗੀ 60 ਕਿੱਲੋ ਭੁੱਕੀ ਚੂਰਾ ਪੋਸਤ ਅਤੇ ਘੋੜਾ ਟਰੱਕ ਨੰਬਰੀ ਪੀ.ਬੀ 29 ਐੱਮ-9940
  3. ਮੁਕੱਦਮਾ ਨੰਬਰ 100 ਮਿਤੀ 16.05.2023 ਅ/ਧ 61.1.14 ਐਕਸਾਈਜ ਐਕਟ ਥਾਣਾ ਸਿਟੀ ਰਾਮਪੁਰਾ ਬਰਖਿਲਾਫ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਮਪੁਰਾ।
    ਬਰਾਮਦਗੀ 50 ਲੀਟਰ ਲਾਹਣ (ਕੋਈ ਗ੍ਰਿਫਤਾਰੀ ਨਹੀ ਹੋਈ)
CATEGORIES
TAGS
Share This

COMMENTS

Wordpress (0)
Disqus (0 )
Translate