ਸਹਾਇਕ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰਮੋਸ਼ਨ ਕਮੇਟੀ ਮੈਂਬਰਾਂ ਨਾਲ ਕੀਤੀ ਮੀਟਿੰਗ


ਜ਼ਿਲੇ੍ਹ ਦੇ ਮੁੱਖ ਉਤਪਾਦਾਂ ਦੇ ਐਕਸਪੋਰਟ ਦੇ ਵਾਧੇ ਵਿਚ ਲਗਾਤਾਰ ਹੰਭਲੇ ਜਾਰੀ—ਸਾਰੰਗ ਪ੍ਰੀਤ ਸਿੰਘ
ਫਾਜ਼ਿਲਕਾ, 18 ਮਈ
ਸਹਾਇਕ ਕਮਿਸ਼ਨਰ (ਜ) ਸ. ਸਾਰੰਗ ਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰਮੋਸ਼ਨ ਕਮੇਟੀ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਮੇਟੀ ਮੈਂਬਰਾਂ ਤੋਂ ਉਤਪਾਦ ਨੂੰ ਐਕਸਪੋਰਟ ਕਰਨ ਵਿਚ ਪੇਸ਼ ਆਉਂਦੀਆਂ ਦਿੱਕਤਾਂ ਬਾਰੇ ਸੁਣਿਆ ਅਤੇ ਇਸ ਦੇ ਹੱਲਾਂ ਬਾਰੇ ਵੀ ਵਿਚਾਰ—ਵਰਚਾ ਕੀਤੀ ਗਈ।
ਬੈਠਕ ਦੌਰਾਨ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਆਪਣੇ ਜ਼ਿਲੇ੍ਹ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਪੱਧਰ ਲੈ ਕੇ ਜਾਣਾ ਸਾਰਿਆਂ ਲਈ ਮਾਣ ਵਾਲੀ ਗੱਲ ਹੁੰਦੀ ਹੈ ਤੇ ਇਸਨੂੰ ਉਸ ਪੱਧਰ *ਤੇ ਪਹੁੰਚਾਉਣਾ ਸਾਡੀ ਜਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਇਲਾਕੇ ਦੇ ਮੁੱਖ ਉਤਪਾਦ ਕਿੰਨੂ ਅਤੇ ਬਾਸਮਤੀ ਹਨ ਜ਼ੋ ਕਿ ਹੋੋਰਨਾਂ ਦੇਸ਼ਾਂ ਵਿਚ ਐਕਸਪੋਰਟ ਕੀਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਉਤਪਾਦਾਂ ਦੇ ਐਕਸਪੋਰਟ ਵਿਚ ਵਾਧਾ ਕਰਨ ਲਈ ਲਗਾਤਾਰ ਸਰਕਾਰ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ।
ਮੀਟਿੰਗ ਦੌਰਾਨ ਉਨ੍ਹਾਂ ਵਪਾਰੀਆਂ ਤੋਂ ਉਤਪਾਦਾਂ ਦੇ ਐਕਸਪੋਰਟ ਕਰਨ ਦੌਰਾਨ ਪੇਸ਼ ਆਉਂਦੀਆਂ ਦਿੱਕਤਾਂ ਬਾਰੇ ਵਿਚਾਰ—ਵਟਾਂਦਰਾ ਕੀਤਾ। ਉਨ੍ਹਾਂ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਕਸਪੋਰਟ ਦੋਰਾਨ ਔਕਤਾਂ ਬਾਰੇ ਉਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇਗਾ ਕਿਉ ਜ਼ੋ ਉਤਪਾਦਾਂ ਦੇ ਐਕਸਪੋਰਟ ਕਰਨ ਨਾਲ ਵਪਾਰ ਵਿਚ ਤਾਂ ਵਾਧਾ ਹੋਵੇਗਾ ਅਤੇ ਵਪਾਰੀਆਂ ਤੇ ਕਿਸਾਨਾਂ ਦੀ ਆਰਥਿਕ ਸਥਿਤੀ ਵਿਚ ਹੋਰ ਸੁਧਾਰ ਹੋਵੇਗਾ।
ਇਸ ਮੌਕੇ ਜੀ.ਐਮ. ਡੀ.ਆਈ.ਸੀ. ਜ਼ਸਵਿੰਦਰ ਪਾਲ ਸਿੰਘ ਚਾਵਲਾ, ਉਚ ਉਦਯੋਗਿਕ ਉਨਤੀ ਅਫਸਰ ਸ੍ਰੀ ਅਜੈ ਸਿਡਾਨਾ, ਨਾਬਾਰਡ ਤੋਂ ਡੀ.ਡੀ.ਐਮ. ਸ੍ਰੀ ਅਸ਼ਵਨੀ ਕੁਮਾਰ, ਬਾਗਬਾਨੀ ਵਿਭਾਗ ਤੋਂ ਸੁਖਜ਼ਿੰਦਰ ਸਿੰਘ, ਜਲਾਲਾਬਾਦ ਰਾਈਸ ਐਕਸਪੋਰਟ ਯੁਨੀਅਨ ਦੇ ਪ੍ਰਧਾਨ ਸ੍ਰੀ ਕਪਿਲ ਦੇਵ ਗੁੰਬਰ, ਪੰਜਾਬ ਸਟੇਟ ਕਿਨੂੰ ਵੈਕਸਿੰਗ ਅਤੇ ਗਰੇਡਿੰਗ ਪਲਾਂਟ ਅਬੋਹਰ ਦੇ ਪ੍ਰਧਾਨ ਸ੍ਰੀ ਸੁਰਿੰਦਰ ਚਰਾਇਆ ਤੋਂ ਇਲਾਵਾ ਕਿਸਾਨ ਅਤੇ ਵਪਾਰੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus (0 )
Translate