ਕੱਚੇ ਘਰਾਂ ‘ਚ ਰਹਿਣ ਵਾਲਿਆਂ ਲਈ ਮਸੀਹਾ ਸਾਬਿਤ ਹੋਈ ਪ੍ਰਧਾਨ ਮੰਤਰੀ ਆਵਾਸ (ਗ੍ਰਾਮੀਣ) ਯੋਜਨਾ

ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਕੀਤਾ ਜਾਂਦਾ ਹੈ ਪੱਕਾ

ਫਾਜ਼ਿਲਕਾ 9 ਮਈ

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐੱਸ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਗ੍ਰਾਮੀਣ ਯੋਜਨਾ ਜ਼ਿਲੇ ਦੇ ਪੇਂਡੂ ਇਲਾਕਿਆਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਦੇ ਅਧਾਰ ‘ਤੇ ਲਾਭਪਾਤਰੀਆਂ ਦੀ ਪੜਤਾਲ ਕਰਕੇ ਉਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਤਿੰਨ ਕਿਸ਼ਤਾਂ ਰਾਹੀਂ 1 ਲੱਖ 20 ਹਜਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨਾਂ ਲੋਕਾਂ ਨੂੰ ਕਵਰ ਕੀਤਾ ਜਾਂਦਾ ਹੈ ਜਿਨਾਂ ਦੇ ਬੀ.ਪੀ.ਐਲ. ਕਾਰਡ ਬਣੇ ਹੋਏ ਹਨ, ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਹਨ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਪੜਤਾਲ ਕਰਨ ਉਪਰੰਤ ਯੋਗ ਪਾਏ ਗਏ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਵਾਸਤੇ ਲੜੀ ਵਾਰ ਪਹਿਲੀ ਕਿਸ਼ਤ 30,000, ਦੂਜੀ ਕਿਸ਼ਤ 72,000 ਤੇ ਤੀਜ਼ੀ ਕਿਸ਼ਤ 18,000 ਰੁਪਏ ਦਿੱਤੀ ਜਾਂਦੀ ਹੈ। ਇਹ ਰਾਸ਼ੀ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਸਿੱਧੇ ਹੀ ਜਮ੍ਹਾਂ ਕਰਵਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਐੱਸਈਸੀਸੀ-2011 ਲਿਸਟ ਅਨੁਸਾਰ 11,432 ਲਾਭਪਾਤਰੀ ਯੋਗ ਚੁਣੇ ਗਏ। ਇਨ੍ਹਾਂ ਯੋਗ ਲਾਭਪਾਤਰੀਆਂ ਦੇ 2016 ਤੋਂ 2018 ਦੌਰਾਨ 1905 ਅਤੇ 2019-20 ਦੌਰਾਨ 1545 ਘਰ ਬਣਾਏ ਗਏ ਕੁਲ 3450 ਘਰ ਬਣਵਾਏ ਗਏ। ਇਸੇ ਤਰ੍ਹਾਂ ਆਵਾਸ ਪਲੱਸ 2018 ਲਿਸਟ ਅਨੁਸਾਰ 2018 ਦੌਰਾਨ 2652 ਲਾਭਪਾਤਰੀਆਂ ਨੇ ਅਪਲਾਈ ਕੀਤਾ ਤੇ 2021-22 ਦੌਰਾਨ ਇਨ੍ਹਾਂ 2652 ਲਾਭਪਾਤਰੀਆਂ ਵਿੱਚੋੰ 543 ਘਰ ਬਣਾਏ ਗਏ।

CATEGORIES
Share This

COMMENTS

Wordpress (0)
Disqus (0 )
Translate