ਕਲੱਸਟਰ ਖੂਈਆਂ ਸਰਵਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ

ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ -ਬੀਪੀਈਓ ਸਤੀਸ਼ ਮਿਗਲਾਨੀ
ਅਬੋਹਰ, 6 ਮਈ (ਬਲਰਾਜ ਸਿੰਘ ਸਿੱਧੂ )
ਬਲਾਕ ਖੂਈਆਂ ਸਰਵਰ ਦੇ ਬੀਪੀਈਓ ਸਤੀਸ਼ ਮਿਗਲਾਨੀ ਦੀ ਅਗਵਾਈ ਵਿੱਚ ਵੱਖ ਵੱਖ ਕਲੱਸਟਰਾ ਦੇ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਅੱਜ ਬਲਾਕ ਦੇ ਕਲੱਸਟਰ ਖੂਈਆਂ ਸਰਵਰ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦੇ ਪਹਾੜਿਆਂ ਦੇ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਵਿੱਚ ਜਮਾਤ ਚੌਥੀ ਦੇ ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੌਲਤ ਪੁਰਾ ਦੀ ਵਿਦਿਆਰਥਣ ਇਮਿਰਤੀ ਨੇ ਅੰਗਰੇਜ਼ੀ ਵਿੱਚ 28 ਤੱਕ ਪਹਾੜੇ ਸੁਣਾ ਕੇ ਪਹਿਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤੇਲੂ ਪੁਰਾ ਦੇ ਵਿਦਿਆਰਥੀ ਦਕਸ਼ ਕੁਮਾਰ ਨੇ ਪੰਜਾਬੀ ਵਿੱਚ 35 ਤੱਕ ਪਹਾੜੇ ਸੁਣਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਇਸ ਤਰ੍ਹਾਂ ਜਮਾਤ ਪੰਜਵੀਂ ਦੇ ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਤੇਲੂਪੁਰਾ ਦੇ ਵਿਦਿਆਰਥੀ ਅੰਸ਼ ਨੇ ਪੰਜਾਬੀ ਵਿੱਚ 43 ਤੱਕ ਪਹਾੜੇ ਸੁਣਾ ਕੇ ਪਹਿਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨ ਖੇੜਾ ਦੇ ਵਿਦਿਆਰਥੀ ਆਰਵ ਸੇਤੀਆ ਨੇ ਅੰਗਰੇਜ਼ੀ ਵਿੱਚ 32 ਤੱਕ ਪਹਾੜੇ ਸੁਣਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
ਬੀਪੀਈਓ ਸਤੀਸ਼ ਮਿਗਲਾਨੀ ਨੇ ਕਿਹਾ ਕਿ ਅਜਿਹੇ ਵਿਦਿਅਕ ਮੁਕਾਬਲੇ ਵਿਦਿਆਰਥੀਆਂ ਅੰਦਰ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਵਿਦਿਆਰਥੀਆਂ ਆਪਣੇ ਸਾਥੀਆਂ ਤੋਂ ਅੱਗੇ ਨਿਕਲਣ ਲਈ ਲਗਾਤਾਰ ਮਿਹਨਤ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਮਿਹਨਤ ਕਰਨ ਦੀ ਲਗਨ ਲਗਦੀ ਹੈ। ਇਹ ਨਿੱਕੇ ਨਿੱਕੇ ਮੁਕਾਬਲੇ ਭਵਿੱਖ ਵਿੱਚ ਵੱਡੀਆਂ ਜਿੱਤਾਂ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹਨ।
ਇਸ ਮੌਕੇ ਤੇ ਸੀਐਚਟੀ ਮੈਡਮ ਜਸਵਿੰਦਰ ਕੌਰ,ਐਚਟੀ ਨਰਿੰਦਰ ਸਿੰਘ, ਸਵਿੰਦਰ ਸਿੰਘ, ਸੁਰਿੰਦਰ ਕੰਬੋਜ, ਸੁਭਾਸ਼ ਚੰਦਰ,ਜਗਮੀਤ ਸਿੰਘ, ਸੰਦੀਪ ਕੁਮਾਰ,ਪ੍ਰੇਮ ਕੁਮਾਰ, ਹਰਜਤਿੰਦਰ ਸ਼ੇਖੋਂ, ਰਾਕੇਸ਼ ਕੁਮਾਰ ਅਧਿਆਪਕ ਮੌਜੂਦ ਸਨ।


