ਜ਼ੇਜ਼ੇ ਐਕਟ ਦੀ ਪਾਲਣਾ ਕਰਦਿਆਂ ਅਪਰਾਧ ਵਿਚ ਸ਼ਾਮਿਲ ਜਾਂ ਅਪਰਾਧ ਤੋਂ ਪੀੜਤ ਬੱਚਿਆਂ ਦੀ ਪਹਿਚਾਣ ਪ੍ਰਗਟ ਨਾ ਕੀਤੀ ਜਾਵੇ


ਫਾਜਿ਼ਲਕਾ, 8 ਮਈ
ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰੀਤੂ ਨੇ ਜੁਵੇਨਾਇਲ ਜ਼ਸਟਿਸ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਕਾਨੂੰਨ ਦੀ ਧਾਰਾ 74 ਅਨੁਸਾਰ ਕਿਸੇ ਵੀ ਅਪਰਾਧ ਵਿਚ ਸ਼ਾਮਿਲ ਜਾਂ ਅਪਰਾਧ ਤੋਂ ਪੀੜਤ ਬੱਚੇ ਦੀ ਪਹਿਚਾਣ ਹਰ ਪ੍ਰਕਾਰ ਦੇ ਮੀਡੀਆ ਜਿਵੇਂ ਕਿ ਪ੍ਰਿੰਟ ਤੇ ਆਡੀਓ ਵਿਜੀਊਲ ਮਿਡੀਆ ਵਿਚ ਪ੍ਰਗਟ ਕਰਨ ਦੀ ਸਖ਼ਤ ਮਨਾਹੀ ਹੈ। ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਇਸ ਸਬੰਧੀ ਕਵਰੇਜ਼ ਸਮੇਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੇ ਬੱਚਿਆਂ ਦੀ ਪਹਿਚਾਣ ਪ੍ਰਗਟ ਕਰਨ ਤੇ 6 ਮਹੀਨੇ ਦੀ ਕੈਦ ਜਾਂ 2 ਲੱਗ ਰੁਪਏ ਤੱਕ ਜ਼ੁਰਮਾਨਾ ਜਾਂ ਦੋਨੋ ਹੋ ਸਕਦੇ ਹਨ।

CATEGORIES
Share This

COMMENTS

Wordpress (0)
Disqus (0 )
Translate