PAU ਦੇ ਵਿਦਿਆਰਥੀ ਦੀ ਚੋਣ ਭਾਰਤੀ ਫੌਜ ਵਿੱਚ ਉੱਚ ਅਧਿਕਾਰੀ ਵਜੋਂ ਹੋਈ
ਲੁਧਿਆਣਾ 30 ਜੂਨ। PAU ਤੋਂ ਬੀ.ਟੈਕ. (ਫੂਡ ਤਕਨਾਲੋਜੀ) ਕਰਨ ਵਾਲੇ ਵਿਦਿਆਰਥੀ ਸ਼੍ਰੀ ਮਹਿਕਪਾਲ ਸਿੰਘ ਨੂੰ ਭਾਰਤੀ ਫੌਜ 14 ਐਸਐਸਬੀ (ਸਰਵਿਸਿਜ਼ ਸਿਲੈਕਸ਼ਨ ਬੋਰਡ) ਇਲਾਹਾਬਾਦ ਐਂਟਰੀ ਟੈਕਨੀਕਲ ਗ੍ਰੈਜੂਏਟ ਕੋਰਸ ਲਈ ਸਿਫਾਰਸ਼ ਕੀਤੀ ਗਈ ਹੈ। ਉਹ ਬਿਹਾਰ ਦੇ ਗਯਾ ਸਥਿਤ ਅਫਸਰ ਟ੍ਰੇਨਿੰਗ ਅਕੈਡਮੀ ਵਿੱਚ ਸਿਖਲਾਈ ਲੈਣਗੇ ਅਤੇ ਅੱਗੇ ਭਾਰਤੀ ਫੌਜ ਵਿੱਚ ਉੱਚ ਅਹੁਦਾ ਪ੍ਰਾਪਤ ਕਰਨਗੇ।
ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਡਾ. ਸਵਿਤਾ ਸ਼ਰਮਾ, ਮੁਖੀ, ਭੋਜਨ ਵਿਗਿਆਨ ਅਤੇ ਤਕਨਾਲੋਜੀ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੀ ਸਫਲਤਾ ਦੀ ਕਾਮਨਾ ਕੀਤੀ।

CATEGORIES ਪੰਜਾਬ


