2 ਹੋਰ ਟੋਲ ਪਲਾਜ਼ੇ ਹੋਣਗੇ ਬੰਦ
ਪੰਜਾਬ ਸਰਕਾਰ ਵੱਲੋਂ 2 ਅਪ੍ਰੈਲ ਤੋਂ ਦੋ ਹੋਰ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ ਰਾਏਕੋਟ ਮਹਿਲ ਕਲਾਂ ਦੇ ਕੋਲ ਦੋ ਟੋਲ ਪਲਾਜ਼ੇ ਹਨ। ਇੱਕ ਪਿੰਡ ਰਕਬਾ ਨੇੜੇ ਮੁੱਲਾਂਪੁਰ ਦੂਜਾ ਪਿੰਡ ਮਹਿਲ ਕਲਾਂ ਦੋਨੇ ਬੰਦ ਕੀਤੇ ਜਾ ਰਹੇ ਹਨ।ਇਹ ਦੋਨੇ ਟੋਲ ਪਲਾਜ਼ੇ 2 ਅਪ੍ਰੈਲ ਨੂੰ ਬੰਦ ਹੋਣਗੇ ਇਸ ਸਬੰਧ ਵਿੱਚ ਕੋਵਿਡ ਦਾ ਹਵਾਲਾ ਦੇ ਕੇ ਕੰਪਨੀ ਵੱਲੋਂ 400 ਤੋਂ ਵੱਧ ਦਿਨ ਹੋਰ ਮੰਗੇ ਗਏ ਸਨ। ਜਿਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਤੇ ਹੁਣ ਦੋ ਅਪ੍ਰੈਲ ਤੋਂ ਇਹ ਦੋਨੇ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ।

ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਕਈ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਅਤੇ ਹੁਣ ਇਹ ਦੋਨੇ ਟੋਲ ਪਲਾਜ਼ੇ ਬੰਦ ਹੋਣਗੇ।

CATEGORIES ਪੰਜਾਬ


