ਪੰਜਾਬ ਪੁਲਸ ਨੇ ਡਾ. ਵਿਜੈ ਸਿੰਗਲਾ ਨੂੰ ਦੇ ’ਤੀ ਕਲੀਨ ਚਿੱਟ
ਮੁਹਾਲੀ The postmail live.com
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਅੱਜ ਪੰਜਾਬ ਪੁਲਸ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਕਲੀਨ ਚਿੱਟ ਦੇ ਦਿੱਤੀ ਹੈ। ਇਹ ਮਾਮਲਾ 2022 ’ਚ ਮੋਹਾਲੀ ਦੇ ਫੇਜ਼-8 ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਿਜੇ ਸਿੰਗਲਾ ਨੇ ਸਰਕਾਰੀ ਠੇਕਿਆਂ ਦੀ ਵੰਡ ਦੇ ਬਦਲੇ ਇੱਕ ਫੀਸਦੀ ਕਮਿਸ਼ਨ ਦੀ ਮੰਗ ਕੀਤੀ ਸੀ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਆਪਣੀ ਕਲੋਜ਼ਰ ਰਿਪੋਰਟ ’ਚ ਕਿਹਾ ਹੈ ਕਿ ਵਿਜੇ ਸਿੰਗਲਾ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲੇ ਹਨ। ਹਾਲਾਂਕਿ, ਪ੍ਰਦੀਪ, ਜੋ ਕਿ ਉਨ੍ਹਾਂ ਦੇ ਓਐਸਡੀ ਸਨ, ਵਿਰੁੱਧ ਜਾਂਚ ਅਜੇ ਵੀ ਜਾਰੀ ਰਹੇਗੀ।

CATEGORIES ਪੰਜਾਬ
TAGS punjab news


