ਤਿੰਨ ਦਿਨਾਂ ਨੂੰ ਸੀ ਰਿਟਾਇਰਮੈਂਟ ਪਰ ਘਰ ਚ ਆ ਗਈ ਮੰਦਭਾਗੀ ਖ਼ਬਰ, ਪਿੰਡ ਵਿਚ ਸੋਗ ਦੀ ਲਹਿਰ


ਮੰਡੀ ਅਰਨੀਵਾਲਾ, 27 ਜੂਨ (Balraj)-ਨੇੜਲੇ ਪਿੰਡ ਕੁਹਾੜਿਆਂ ਵਾਲੀ ਦੇ ਇਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖ਼ਬਰ ਹੈ।
ਜਾਣਕਾਰੀ ਦਿੰਦਿਆਂ ਪਿੰਡ ਕੁਹਾੜਿਆਂ ਵਾਲੀ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਦਾ ਸਤਨਾਮ ਸਿੰਘ ਜੋ ਕਿ 2001 ’ਚ ਫੌਜ ਚ ਭਰਤੀ ਹੋਇਆ ਸੀ ਅਤੇ ਉਸਦੀ ਡਿਊਟੀ ਆਸਾਮ ਰਾਈਫਲ ਚ ਸੀ। ਉਹ ਡਿਊਟੀ ਵੀ ਆਸਾਮ ਵਿਚ ਹੀ ਕਰ ਰਿਹਾ ਸੀ। ਬੀਤੇ ਦਿਨੀਂ ਡਿਊਟੀ ਦੌਰਾਨ ਉਸ ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਅੱਜ ਬਾਅਦ ਦੁਪਹਿਰ ਪਿੰਡ ਪਹੁੰਚੇਗੀ ਅਤੇ ਫੌਜੀ ਰਸਮਾਂ ਅਨੁਸਾਰ ਉਸਦਾ ਅੰਤਿਮ ਸਸਕਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਉਸ ਨੇ 30 ਜੂਨ ਨੂੰ ਰਿਟਾਇਰ ਹੋਣਾ ਸੀ। ਉਹ ਆਪਣੇ ਪਿੱਛੇ ਦੋ ਲੜਕੇ ਅਤੇ ਪਤਨੀ ਛੱਡ ਗਿਆ। ਪਿੰਡ ’ਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ।

CATEGORIES
TAGS
Share This

COMMENTS

Wordpress (0)
Disqus ( )
Translate