Punjab ’ਚ ਆ ਰਹੀਆਂ ਨੇ ਤਿੰਨ ਲਗਾਤਾਰ ਛੁੱਟੀਆਂ ਪੜ੍ਹੋ ਰਿਪੋਰਟ

Punjab ’ਚ ਸਰਕਾਰੀ ਕਰਮਚਾਰੀ, ਅਧਿਕਾਰੀਆਂ ਲਈ ਇਹ ਖ਼ਬਰ ਖਾਸ ਹੈ ਕਿ ਆਉਣ ਵਾਲੇ ਦਿਨਾਂ ’ਚ ਤਿੰਨ ਛੁੱਟੀਆਂ ਆ ਰਹੀਆਂ ਹਨ।
punjab government ਨੇ ਸ਼ੁੱਕਰਵਾਰ, 30 ਮਈ ਨੂੰਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਹੈ। ਇਸ ਦਿਨ, ਰਾਜ ਭਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਦੱਸ ਦਈਏ ਕਿ 31 ਮਈ ਨੂੰ ਸ਼ਨੀਵਾਰ ਹੋਣ ਕਰਕੇ ਤਕਰੀਬਨ ਸਰਕਾਰੀ ਅਦਾਰਿਆਂ ਵਿਚ ਛੁੱਟੀ ਰਹਿੰਦੀ ਹੈ। ਅਗਲੇ ਦਿਨ ਭਾਵ 1 ਜੂਨ ਨੂੰ ਐਤਵਾਰ ਹੈ। ਬੱਚਿਆਂ ਨੂੰ ਵੀ ਸਕੂਲਾਂ ਵਿਚ ਛੁੱਟੀਆਂ 1 ਜੂਨ ਤੋਂ ਸ਼ੁਰੂ ਹੋ ਜਾਣਗੀਆਂ। ਦੇਖਿਆ ਜਾਵੇ ਤਾਂ ਘੁੰਮਣ ਦੇ ਸ਼ੌਕੀਨ ਲੋਕਾਂ ਲਈ 3 ਦਿਨਾਂ ਦਾ ਲੰਬਾ ਵੀਕਐਂਡ ਘੁੰਮਣ ਲਈ ਇਕ ਵਧੀਆ ਮੌਕਾ ਹੋ ਸਕਦਾ ਹੈ।
CATEGORIES ਪੰਜਾਬ


