IPL 2025, ਪੰਜਾਬ ਕਿੰਗਜ ਨੇ MI ਨੂੰ 7 ਵਿਕਟਾਂ ਨਾਲ ਹਰਾਇਆ
ਜੈਪੁਰ 27 ਮਈ। ਆਈਪੀਐਲ 2025 ਦੇ 69ਵੇਂ ਮੈਚ ਵਿੱਚ ਪੰਜਾਬ ਕਿੰਗਸ ਨੇ ਐਮਆਈ ਉੱਪਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜਿਸ ਵਿੱਚ ਪੰਜਾਬ ਨੇ ਐਮਆਈ ਨੂੰ 7 ਵਿਕਟਾਂ ਨਾਲ ਹਰਾਇਆ। ਐਮਆਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਸੱਤ ਵਿਕਟਾਂ ਗਵਾ ਕੇ 184 ਦੌੜ ਬਣਾਈਆਂ। ਜਵਾਬ ਵਿੱਚ ਖੇਡਦਿਆਂ ਪੰਜਾਬ ਕਿੰਗਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਤਿੰਨ ਵਿਕਟਾਂ ਗਵਾ ਕੇ ਟਾਰਗੇਟ ਪੂਰਾ ਕਰ ਲਿਆ ਤੇ ਜਿੱਤ ਪ੍ਰਾਪਤ ਕੀਤੀ। ਅੱਜ ਦਾ ਮੈਚ ਜਿੱਤ ਕੇ ਪੰਜਾਬ ਕਿੰਗਸ 19 ਪੁਆਇੰਟਾਂ ਨਾਲ ਪਹਿਲੇ ਸਥਾਨ ਤੇ ਪਹੁੰਚ ਗਈ ਜਦੋਂ ਕਿ ਦੂਜੇ ਸਥਾਨ ਤੇ ਜੀਟੀ ਹੈ ਭਲਕੇ RCB ਤੇ ਐਲਐਸਜੀ ਦੇ ਮੁਕਾਬਲੇ ਹੋਣਗੇ। ਐਤਕੀ ਲੋਕਾਂ ਨੂੰ ਬਹੁਤੀ ਉਮੀਦ ਹੈ ਕਿ ਪੰਜਾਬ ਕਿੰਗਸ ਟਰੋਫੀ ਜਰੂਰ ਜਿੱਤੇਗੀ। 11 ਸਾਲਾਂ ਬਾਅਦ ਪਲੇ ਆਫ ਵਿੱਚ ਪੰਜਾਬ ਖੇਡੇਗੀ। ਜੇਕਰ ਪੰਜਾਬ ਕਿੰਗਸ ਪਹਿਲਾ ਕੁਆਲੀਫਾਈਰ ਮੈਚ ਜਿੱਤਦੀ ਹੈ ਤਾਂ ਉਹ ਸਿੱਧਾ ਫਾਈਨਲ ਖੇਡੇਗੀ।

CATEGORIES ਖੇਡਾਂ


