ਖੇਤ ਵਿਚ ਸਪਰੇ ਕਰਦੇ ਸਮੇਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਅਬੋਹਰ, 16 ਮਾਰਚ
ਮੂਲ ਰੂਪ ਵਿਚ ਪਿੰਡ ਮੌਜ਼ਮ ਵਾਸੀ ਅਤੇ ਹਾਲ ਆਬਾਦ ਬੱਲੂਆਣਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਅੱਜ ਖੇਤ ਵਿਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਇਕ ਸਮਾਚਾਰ ਹੈ। ਅਬੋਹਰ ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੋ ਸਾਲ ਦੇ ਬੱਚੇ ਦਾ ਪਿਤਾ ਸੀ
ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਉਮਰ ਕਰੀਬ 32 ਸਾਲ ਬੱਲੂਆਣਾ ਵਿਚ ਕਿਸਾਨ ਸੰਦੀਪ ਸਿੰਘ ਦੇ ਖੇਤ ਵਿਚ ਸੀਰੀ ਦਾ ਕੰਮ ਕਰਦਾ ਸੀ ਅੱਜ ਉਹ ਖੇਤ ਵਿਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਡਿੱਗ ਗਿਆ ਅਤੇ ਗੁਆਂਢੀ ਕਿਸਾਨਾਂ ਨੇ ਇਸ ਦੀ ਸੂਚਨਾਂ ਮਾਲਕ ਸੰਦੀਪ ਸਿੰਘ ਨੂੰ ਦਿੱਤੀ ਜਿੰਨ੍ਹਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਸ ਨੁੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ
CATEGORIES ਮਾਲਵਾ


