ਯੂ.ਪੀ.ਐੱਸ.ਸੀ ਤੇ ਪੀ.ਪੀ.ਐੱਸ. ਆਦਿ ਮੁਕਾਬਲੇ ਦੀਆਂ ਪ੍ਰੀਖਿਆ ਦੀ ਮੁਫਤ ਕੋਚਿੰਗ ਲੈਣ ਲਈ ਜ਼ਿਲ੍ਹੇ ਦੇ ਯੁਵਕਾਂ ਲਈ ਸੁਨਹਿਰੀ ਮੌਕਾ-ਡਿਪਟੀ ਕਮਿਸ਼ਨਰ

·         ਰਜਿਸਟ੍ਰੇਸ਼ਨ ਤੋਂ 10 ਦਿਨਾਂ ਬਾਅਦ ਸ਼ੁਰੂ ਹੋਵੇਗੀ ਸਿਖਲਾਈ

·         ਰਜਿਸਟ੍ਰੇਸ਼ਨ ਕਰਵਾਉਣ ਲਈ https://tinyurl.com/FREECOACHINGFZK ਲਿੰਕ ਜਾ QR Code scanner ਉਪਰ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ

ਫਾਜ਼ਿਲਕਾ 22 ਅਪ੍ਰੈਲ

ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂ.ਪੀ.ਐੱਸ.ਸੀ, ਪੀ.ਪੀ.ਐੱਸ.,ਐੱਸ.ਐੱਸ.ਸੀ, ਆਈ.ਬੀ.ਪੀ.ਐੱਸ ਅਤੇ ਪੀ.ਐੱਸ.ਐੱਸ.ਐੱਸ.ਬੀ ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਦਿੱਤੀ ਜਾਣੀ ਹੈ। ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਵਿਦਿਆਰਥੀ 10 ਮਈ 2023 ਤੋਂ ਪਹਿਲਾ  https://tinyurl.com/FREECOACHINGFZK ਲਿੰਕ ਜਾ QR Code scanner ਉਪਰ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਾਜ਼ਿਲਕਾ ਵਿਖੇ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।  

ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਮਨਦੀਪ ਕੌਰ ਨੇ ਦੱਸਿਆ ਕਿ ਇਹ ਕੋਚਿੰਗ ਜ਼ਿਲ੍ਹਾ ਮਾਨਸਾ ਵਿੱਚ ਬਾਈਜਸ ਕੰਪਨੀ ਵੱਲੋਂ ਦਿੱਤੀ ਜਾਣੀ ਹੈ ਤੇ ਇਹ ਕੋਚਿੰਗ ਰਜਿਸਟ੍ਰੇਸ਼ਨ ਤੋਂ 10 ਦਿਨਾਂ ਬਾਅਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਤਿੰਨ, ਛੇ ਅਤੇ ਨੌਂ ਮਹੀਨਿਆਂ ਦੀ ਕਰਵਾਈ ਜਾਵੇਗੀ। ਇਸ ਕੋਚਿੰਗ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਚਾਹਵਾਨ ਪ੍ਰਾਰਥੀ ਵੀ ਹਿੱਸਾ ਲੈ ਸਕਦੇ ਹਨ। ਇਹ ਟ੍ਰੇਨਿੰਗ ਆਨਲਾਈਨ (ਲਾਈਵ ਅਤੇ ਰਿਕਾਰਡਰਡ) ਮੋਡ ਵਿੱਚ ਹੋਵੇਗੀ।  ਇਸ ਟ੍ਰੇਨਿੰਗ ਵਿੱਚ ਵਿਦਿਆਰਥੀ ਆਪਣੀ ਮਰਜੀ ਨਾਲ ਸਮੇਂ ਦੀ ਚੋਣ ਕਰ ਸਕਦੇ ਹਨ।

CATEGORIES
TAGS
Share This

COMMENTS

Wordpress (0)
Disqus (0 )
Translate