ਪੀਟੈਟ ਦਾ ਪੇਪਰ ਰੱਦ ਕਰਕੇ ਦੁਬਾਰਾ ਲਿਆ ਜਾਵੇ -ਯੂਨੀਅਨ

ਫ਼ਾਜਿ਼ਲਕਾ, 16 ਮਾਰਚ
ਸਰਕਾਰ ਵਲੋ ਪਿਛਲੇ ਦਿਨੀਂ ਲਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਈਟੀਟੀ ਪੇਪਰ 1 ਜੋਂ ਕਿ 12 ਮਾਰਚ 2023 ਨੂੰ ਲਿਆ ਗਿਆ ਸੀ ਜਿਸ ਵਿੱਚ ਬਹੁਤ ਜਿਆਦਾ ਮਿਸ ਪ੍ਰਿੰਟ ਸੀ ਵਿਦਿਆਰਥੀਆਂ ਨੂੰ ਬਹੁਤ ਸਾਰੀ ਮੁਸ਼ਕਿਲ ਦਾ ਸਾਮ੍ਹਣਾ ਕਰਨਾ ਪਿਆ । ਕਈ ਪੇਪਰ ਦੀ ਸੀਲ ਵੀ ਪਹਿਲਾ ਤੋਂ ਖੁੱਲੀ ਹੋਈ ਸੀ । ਪੈਟਰਨ ਵੀ ਬਹੁਤ ਜਿਆਦਾ ਗਲਤ ਸੀ । ਹਰ ਇਕ ਪ੍ਰਸ਼ਨ ਲਈ ਇਕ ਮਿੰਟ ਦਿੱਤਾ ਜਾਂਦਾ ਹੈ ਪਰ ਪ੍ਰਿੰਟ ਖਰਾਬ ਹੋਣ ਕਰਕੇ ਵਿਦਿਆਰਥੀ ਨੂੰ ਇਕ ਪ੍ਰਸ਼ਨ ਲਈ 3 ਤੋਂ ਵੱਧ ਮਿੰਟ ਲਗੇ ਕਈ ਸੈੱਟ ਦੇ ਪੇਜ ਬਿਲਕੁਲ ਖਾਲੀ ਸੀ । ਪੇਪਰ ਦੇ ਪ੍ਰਿੰਟ ਕਰਕੇ ਦੇਣ ਤੇ ਵਿਦਿਆਰਥੀ ਦੇ 30-40 ਮਿੰਟ ਖਰਾਬ ਕੀਤੇ ਗੇ । ਅਧਿਆਪਕਾ ਵਲੋ ਵਿਦਿਆਰਥੀਆ ਨੂੰ ਹਰਾਸਮੇਂਟ ਕੀਤਾ ਗਿਆ । ਪੇਪਰ ਦੇ ਵਿਚ ਕਿਤੇ ਵੀ subject ਤਰਤੀਬ ਵਾਰ ਨਹੀਂ ਵੰਡੇ ਗੇ ਸੀ । ਤੇ ਵਿਦਿਆਰਥੀ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨ ਹਨ ਸਰਕਾਰ ਵਲੋ ਕੋਈ ਜਵਾਬ ਨਹੀਂ ਦਿੱਤਾ ਗਿਆPstet ਯੂਨੀਅਨ ਦੇ ਪ੍ਰਧਾਨ ਅਮਨ ਕੰਬੋਜ , vice ਪ੍ਰਧਾਨ ਸ਼ੇਰਬਾਜ, ਸੋਨੂੰ ਕੰਬੋਜ , ਰਿੰਕੂ ਸਿੰਘ , ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੀ ਇਸ 20-03-2023ਦਿਨ ਸੋਮਵਾਰ ਨੂੰ ਸੰਗਰੂਰ cm ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਾਂ ਜੇਕਰ ਸਰਕਾਰ ਫੇਰ ਵੀ ਹੱਲ ਨਹੀਂ ਕਰਦੀ ਤਾਂ ਯੂਨੀਅਨ ਵਲੋ ਤਕੜਾ ਸੰਘਰਸ਼ ਕੀਤਾ ਜਾਵੇ ਗਾ ਸਾਡੀ ਇਕੋ ਮੰਗ ਹੈ ਸਾਡਾ pstet ਈਟੀਟੀ( ਪੇਪਰ 1) ਰੱਦ ਕਰਕੇ ਦੁਬਾਰਾ ਪੇਪਰ ਲਿਆ ਜਾਵੇ

CATEGORIES
TAGS
Share This

COMMENTS

Wordpress (0)
Disqus (0 )
Translate