ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦਾ ਬੀ.ਏ ਭਾਗ ਤੀਜਾ ਦੇ ਸਮੈਸਟਰ ਪੰਜਵੇਂ ਦਾ ਨਤੀਜਾ ਰਿਹਾ ਸ਼ਾਨਦਾਰ
ਅਬੋਹਰ
ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦਾ ਬੀ.ਏ ਭਾਗ ਤੀਜਾ ਦੇ ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ । ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀ.ਏ ਭਾਗ ਤੀਜਾ ਦੇ ਸਮੈਸਟਰ ਪੰਜਵੇਂ ਦੇ ਨਤੀਜਿਆਂ ‘ਚ ਕਾਲਜ ਵਿਦਿਆਰਥਣ ਪ੍ਰਿਯਾ ਪੁੱਤਰੀ ਸ੍ਰੀ ਅਨੀਸ਼ ਕੁਮਾਰ ਨੇ 80% ਅੰਕ ਪ੍ਰਾਪਤ ਕਰਕੇ ਕਾਲਜ ‘ਚਂੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਕਾਲਜ ਵਿਦਿਆਰਥਣ ਨਵਜੋਤ ਕੰਬੋਜ਼ ਪੁੱਤਰੀ ਸ੍ਰੀ ਕੇਵਲ ਕ੍ਰਿਸ਼ਨ ਨੇ 79% ਅੰਕ ਪ੍ਰਾਪਤ ਕਰਕੇ ਕਾਲਜ ‘ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਵਿਦਿਆਰਥਣ ਗਗਨਪ੍ਰੀਤ ਕੌਰ ਪੁੱਤਰੀ ਸ੍ਰੀ ਜਗਦੇਵ ਸਿੰਘ ਨੇ 78% ਅੰਕ ਪ੍ਰਾਪਤ ਕਰਕੇ ਕਾਲਜ ‘ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ. ਦਲਜੀਤ ਸਿੰਘ ਸੰਧੂ ਤੇ ਸਕੱਤਰ ਸ. ਬਲਕਰਨ ਸਿੰਘ ਬਰਾੜ ਸਮੇਤ ਸਮੂਹ ਕਾਲਜ ਪ੍ਰਬੰਧਕੀ ਕਮੇਟੀ ਨੇ ਇਸ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ, ਸਮੂਹ ਕਾਲਜ ਸਟਾਫ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।