ਜਿਲ੍ਹਾ ਫਾਜਿਲਕਾ ਦੇ ਦਿਵਿਆਂਗ ਬੱਚਿਆਂ ਨੂੰ ਰਾਜ ਪੱਧਰੀ ਖੇਡਾਂ-2022 ਲਈ ਲੁਧਿਆਣਾ ਕੀਤਾ ਰਵਾਨਾ
ਫਾਜਿ਼ਲਕਾ 7 ਦਸੰਬਰ
ਸਿੱਖਿਆ ਵਿਭਾਗ ਦੇ ਸਪੋਰਟਸ ਵਿੰਗ ਵੱਲੋਂ ਬਨਾਈ ਗਈ ਸਕੂਲ ਸਿੱਖਿਆ ਵਿਭਾਗ ਖੇਡ ਨੀਤੀ (2021) ਅਧੀਨ ਦਿਵਿਆਂਗ ਬੱਚਿਆਂ ਨੂੰ ਵੀ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਜਿਸ ਤਹਿਤ ਇਹਨਾਂ ਬੱਚਿਆਂ ਦੀਆਂ ਵਿਸ਼ੇਸ਼ ਖੇਡਾਂ ਜਿਵੇਂ ਐਥਲੀਟਿਕਸ ਈਵੈਂਟਸ, ਵਾਲੀਬਾਲ, ਹੈਂਡ ਬਾਲ, ਫੁਟਬਾਲ, ਬੈਡਮਿੰਟਨ ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਕਰਵਾਈਆਂ ਗਈਆਂ ਸਨ। ਜਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ 56 ਦਿਵਿਆਂਗ ਬੱਚਿਆਂ ਨੂੰ ਰਾਜ ਪੱਧਰ ਤੇ ਮਿਤੀ 08.12.2022 ਅਤੇ 09.12.2022 ਨੂੰ ਹੋਣ ਵਾਲੀਆਂ ਵਿਸ਼ੇਸ਼ ਖੇਡਾਂ ਲਈ ਅੱਜ ਮਿਤੀ 07.12.2022 ਨੂੰ ਡੀ.ਸੀ. ਕੰਪਲੈਕਸ ਫਾਜਿਲਕਾ ਤੋਂ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਸ਼੍ਰੀ ਦੌਲਤ ਰਾਮ ਜੀ ਦੀ ਅਗਵਾਈ ਹੇਠ ਮਾਨਯੋਗ ਡਿਪਟੀ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਫਾਜਿਲਕਾ ਸ਼੍ਰੀਮਤੀ ਅੰਜੂ ਸੇਠੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਬੱਚੇ ਵੱਖ-ਵੱਖ ਵਿਕਲਾਂਗਤਾ ਨਾਲ ਸਬੰਧਤ ਹਨ ਜਿਹਨਾਂ ਦੀ ਸਹੂਲਤ ਅਤੇ ਸੁਰੱਖਿਆ ਦੇ ਮੱਦੇਨਜਰ ਵਿਸ਼ੇਸ਼ ਤੌਰ ਤੇ ਬੱਸ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਨਾਲ ਜਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ ਦਰਸ਼ਨ ਵਰਮਾ, ਜਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ, ਆਈ.ਈ.ਆਰ.ਟੀ. ਦਵਿੰਦਰਪਾਲ ਸਿੰਘ, ਰਮੇਸ਼ ਕੁਮਾਰ, ਰੂਪ ਸਿੰਘ, ਹਰਪਾਲ ਚੰਦ, ਅਮਨ ਗੂੰਬਰ, ਗੁਰਮੀਤ ਸਿੰਘ, ਰਾਜ ਕੁਮਾਰ, ਬਲਵਿੰਦਰ ਕੌਰ, ਸੁਸ਼ਮਾ ਰਾਣੀ, ਗੀਤਾ ਰਾਣੀ, ਆਈ.ਈ.ਵਲੰਟੀਅਰ ਸੰਦੀਪ ਸਿੰਘ, ਰਜਨੀ ਬਾਲਾ, ਸੁਮਿੱਤਰਾ ਬਾਈ, ਜਸ਼ਨਦੀਪ ਸਿੰਘ, ਸ਼ਰਨਦੀਪ ਕੌਰ, ਰਾਕੇਸ਼ ਕੁਮਾਰ ਅਤੇ ਈ.ਟੀ.ਟੀ. ਅਧਿਆਪਕ ਕੌਸ਼ਲਿਆ ਦੇਵੀ ਹਾਜਰ ਸਨ।