ਦੋ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਜਰੂਰੀ-ਡਾ.ਪ੍ਰੇਮ ਕੁਮਾਰ
ਪਿੰਡ ਪੱਧਰ ਤੇ ਵੱਧ ਤੋਂ ਵੱਧ ਕੀਤੀਆਂ ਜਾਣ ਟੀ.ਬੀ ਸੰਬੰਧੀ ਜਾਗਰੂਕਤਾ ਗਤੀਵਿਧੀਆਂ-ਡਾ.ਪ੍ਰੇਮ ਕੁਮਾਰ
ਕਪੂਰਥਲਾ 25 ਮਾਰਚ। ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ SMO ਡਾ.ਪ੍ਰੇਮ ਕੁਮਾਰ PHC ਢਿੱਲਵਾਂ ਦੀ ਯੋਗ ਅਗਵਾਈ ਹੇਠ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ SMO ਡਾ.ਪ੍ਰੇਮ ਕੁਮਾਰ ਨੇ ਦੱਸਿਆ ਕਿ ਸੰਨ 1882 ਵਿੱਚ ਡਾ.ਰਾਬਰਟ ਕੋਚ ਨੇ ਮਾਈਕੋਬੈਕਟੀਰੀਅਮ ਦੇ ਪ੍ਰਗਟਾਵੇ, ਜੋ ਕਿ ਤਪਦਿਕ ਦਾ ਕਾਰਨ ਬਣਦਾ ਹੈ, ਨੇ ਬਿਮਾਰੀ ਦੇ ਨਿਦਾਨ ਅਤੇ ਇਲਾਜ ਲਈ ਰਾਹ ਖੋਲ੍ਹਿਆ। ਤਪਦਿਕ (ਟੀ.ਬੀ.) ਅਜੇ ਵੀ ਦੁਨੀਆ ਦੀ ਸਭ ਤੋਂ ਵੱਡੀ ਛੂਤ ਦੀ ਬਿਮਾਰੀ ਹੈ ਜੋ ਮੌਤ ਦਰ ਵਿੱਚ ਵਾਧਾ ਕਰਦੀ ਹੈ, ਪਰੰਤੁ ਇਸਦਾ ਸਮੇਂ ਸਿਰ ਇਲਾਜ ਕਰ ਇਸ ਤੋਂ ਬਚਿਆ ਜਾ ਸਕਦਾ ਹੈ। ਹਵਾ ਰਾਹੀਂ, ਤਪਦਿਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਜਦੋਂ ਤਪਦਿਕ ਵਾਲੇ ਵਿਅਕਤੀ ਖੰਘਦੇ ਹਨ, ਛਿੱਕਦੇ ਹਨ ਤਾਂ ਬੈਕਟੀਰੀਆ ਹਵਾ ਵਿੱਚ ਛੱਡੇ ਜਾਂਦੇ ਹਨ, ਜਿਸ ਨਾਲ ਵਿਅਕਤੀ ਬਿਮਾਰ ਹੋ ਜਾਂਦਾ ਹੈ ਇਸ ਲਈ ਜਾਗਰੁਕ ਰਹਿ ਕੇ ਇਸ ਤੋਂ ਬਚਾਓ ਕਰਨਾ ਚਾਹੀਦਾ ਹੈ ਪਰ ਫਿਰ ਵੀ ਜੇ ਇਹ ਬਿਮਾਰੀ ਲੱਗਦੀ ਹੈ ਤਾਂ ਸਹੀ ਸਮੇਂ ਤੇ ਸਹੀ ਇਲਾਜ ਨਾਲ ਇਸ ਤੋ ਨਿਜਾਤ ਪਾਈ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕੀ ਟੀ.ਬੀ. ਦਾ ਰੋਗ ਛਿਪਾਉਣ ਨਾਲ, ਇਲਾਜ (ਦਵਾਈ) ਅੱਧ ਵਿਚਾਲੇ ਬੰਦ ਕਰਨ ਲਾਲ ਇਹ ਰੋਗ ਘਾਤਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਦੇ ਤਹਿਤ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਰੋਗ ਦੀ ਮੁਫ਼ਤ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਟੀ.ਬੀ. ਦਾ ਇੱਕ ਮਰੀਜ ਜੋ ਕਿ ਆਪਣਾ ਇਲਾਜ ਨਹੀਂ ਕਰਵਾਉਂਦਾ, 15 ਤੰਦਰੁਸਤ ਵਿਅਕਤੀਆਂ ਨੂੰ ਇੱਕ ਸਾਲ ਦੋਰਾਨ ਟੀ.ਬੀ. ਦਾ ਰੋਗੀ ਬਣਾ ਸਕਦਾ ਹੈ। ਉਹਨਾਂ ਲੋਂਕਾਂ ਨੂੰ ਅਪੀਲ ਕੀਤੀ ਕਿ ਦੋ ਹਫਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਕਰਵਾਈ ਜਾਵੇ ਅਤੇ ਟੀ.ਬੀ. ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ। ਉਨਾਂ ਦੱਸਿਆ ਗਿਆ ਕਿ ਸਰੀਰ ਵਿੱਚ ਕਮਜੋਰੀ ਆਉਣਾ, ਭਾਰ ਘੱਟਣਾ, ਖਾਂਸੀ, ਬੁਖਾਰ, ਭੁੱਖ ਨਾ ਲੱਗਣਾ ਰਾਤ ਨੂੰ ਪਸੀਨਾ ਆਉਣਾ ਅਤੇ ਛਾਤੀ ਵਿੱਚ ਦਰਦ ਆਦਿ ਟੀ.ਬੀ. ਰੋਗ ਹੋਣ ਦੇ ਲੱਛਣ ਹੋ ਸਕਦੇ ਹਨ। ਇਸ ਲਈ ਅਜਿਹੇ ਲੱਛਣ ਦਿੱਸਣ ਤੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਸਮੂਹ ਸਟਾਫ ਨੂੰ ਜ਼ਮੀਨੀ ਪੱਧਰ ਤੇ ਵੱਧ ਤੋਂ ਵੱਧ ਟੀ.ਬੀ ਸੰਬੰਧੀ ਜਾਗਰੂਕ ਗਤੀਵਿਧੀਆਂ ਕਰ ਆਮ ਲੋਕਾਂ ਨੂੰ ਟੀ.ਬੀ ਦੇ ਲੱਛਣਾਂ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ ਇਸ ਸਬੰਧੀ ਜਾਗਰੂਕ ਕਰਨ ਲਈ ਕਿਹਾ।
ਇਸ ਮੌਕੇ ਮੋਨਿਕਾ BEE, CHO ਲਵਲੀਨ ਕੌਰ, ਗੁਰਪ੍ਰੀਤ ਕੌਰ,MPHW ਪ੍ਰਭਜੋਤ ਸਿੰਘ,ਸੁਖਦੇਵ ਸਿੰਘ,ਬਲਜਿੰਦਰ ਸਿੰਘ,ਅਰੁਣ ਕੁਮਾਰ,ਯਾਦਵਿੰਦਰ ਸਿੰਘ,ਸਤਨਾਮ ਸਿੰਘ,ਨਰਿੰਦਰ ਸਿੰਘ,ਗੁਰਬੀਰ ਸਿੰਘ ਆਦਿ ਸਟਾਫ਼ ਹਾਜ਼ਰ ਸਨ।
