ਬਠਿੰਡਾ ਦਾ ਨਾਮ ਰੋਸ਼ਨ ਕਰਨ ਵਾਲੇ ਕਰਾਟੇ ਖਿਡਾਰੀਆਂ ਨੂੰ ਮੇਅਰ ਨੇ ਕੀਤਾ ਸਨਮਾਨਿਤ
ਬਠਿੰਡਾ, 13 ਨਵੰਬਰ : ਦਿੱਲੀ ਵਿੱਚ ਹੋਈ 5ਵੀਂ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਬਠਿੰਡਾ ਕਰਾਟੇ ਆਰਗੇਨਾਈਜ਼ੇਸ਼ਨ ਦੇ ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਜਿੱਤ ਕੇ ਬਠਿੰਡਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਰਾਟੇ ਦੇ ਜੇਤੂ ਖਿਡਾਰੀ ਭਾਵਿਕਾ, ਯੁਵਰਾਜ ਸ਼ਰਮਾ, ਹੇਜ਼ਲ, ਕਸ਼ਿਸ਼, ਅਨੁਸ਼, ਹਰਜੋਤ ਕੌਰ, ਹਰਸ਼ ਕੌਰ, ਮਨੀਕਾ ਅਰੋੜਾ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਖਿਡਾਰੀਆਂ ਨੇ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਜੋ ਸਫਲਤਾ ਹਾਸਲ ਕੀਤੀ ਹੈ, ਉਹ ਬਠਿੰਡਾ ਲਈ ਮਾਣ ਵਾਲੀ ਗੱਲ ਹੈ ਅਤੇ ਉਕਤ ਪ੍ਰਾਪਤੀਆਂ ਨਾਲ ਖਿਡਾਰੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਹਰ ਮਕਸਦ ਹਾਸਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਅਤੇ ਐੱਨ.ਆਈ.ਐੱਸ. ਕੋਚ ਸੁਨੀਲ ਕੁਮਾਰ ਸ਼ਰਮਾ, ਗਰਲਜ਼ ਕੋਚ ਨੀਰੂ ਮਿੱਤਲ, ਸੋਨੀ ਪ੍ਰਧਾਨ, ਪੰਕਜ ਸ਼ਰਮਾ ਅਤੇ ਕੌਂਸਲਰ ਸਾਹਿਬਾਨ ਮੌਜੂਦ ਸਨ।



