ਕੌਮਾਂਤਰੀ ਮਾਤ ਭਾਸ਼ਾ ਦਿਵਸ ਤੇ ਮੀਨਾ ਮਹਿਰੋਕ ਦਾ ਰੂਬਰੂ ਸਨਮਾਨ ਸਰਕਾਰੀ ਕਾਲਜ ਸੁਖਚੈਨ ਬੱਲੂਆਣਾ ਵੱਲੋਂ ਕੀਤਾ ਗਿਆ
ਅਬੋਹਰ 21 ਫਰਵਰੀ
ਸਰਕਾਰੀ ਕਾਲਜ ਸੁਖਚੈਨ, ਬੱਲੂਆਣਾ ਅਬੋਹਰ ਵਿਖੇ ਅੱਜ ਮਿਤੀ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਹ ਸਮਾਗਮ ਭਾਸ਼ਾ ਵਿਭਾਗ ਪੰਜਾਬ ਸਰਕਾਰ ,ਜ਼ਿਲ੍ਹਾ ਭਾਸ਼ਾ ਦਫ਼ਤਰ,ਫਾਜ਼ਿਲਕਾ ਦੇ ਸਹਿਯੋਗ ਨਾਲ ਮਨਾਇਆ ਗਿਆ ।ਇਸ ਮੌਕੇ ਪ੍ਰਸਿੱਧ ਕਵਿਤਰੀ ਮੀਨਾ ਮਹਿਰੋਕ ਦਾ ਰੂਬਰੂ ਸਨਮਾਨ ਵੀ ਕੀਤਾ ਗਿਆ । ਕਾਲਜ ਦੇ ਵਿਦਿਆਰਥੀਆਂ ਨੇ ਖੂਬ ਅਨੰਦ ਮਾਣਿਆ ਤੇ ਮਾਤਾ ਭਾਸ਼ਾ ਦੀ ਲੋੜ ਤੇ ਮਹੱਤਤਾ ਸੰਬੰਧੀ ਕਾਲਜ ਦੇ ਪ੍ਰੋਫ਼ੈਸਰ ਡਾਕਟਰ ਰਮੇਸ਼ ਰੰਗੀਲਾ ਨੇ ਆਪਣੀ ਕਵਿਤਾ ਸੁਣਾਈ ਤੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਇਸ ਤੋਂ ਇਲਾਵਾ ਕਾਲਜ ਦੇ ਇੰਚਾਰਜ ਡਾ. ਹਰਜੀਤ ਸਿੰਘ ਗਿੱਲ ਨੇ ਤੇ ਕਾਲਜ ਦੇ ਪ੍ਰੋਫ਼ੈਸਰ ਨਵੀਨ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਸਮਾਗਮ ਦੇ ਅਖੀਰ ਤੇ ਕਵਿਤਰੀ ਮੀਨਾ ਮਹਿਰੋਕ ਨੂੰ ਕਾਲਜ ਯਾਦ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਤੇ ਪ੍ਰੋਫ਼ੈਸਰ ਰਮੇਸ਼ ਰੰਗੀਲਾ ਦਾ ਗੀਤ ਸੰਗ੍ਰਹਿ ਭੇਂਟ ਕੀਤਾ ਗਿਆ । ਇਸ ਸਮੇਂ ਕਾਲਜ ਦੇ ਪ੍ਰੋਫ਼ੈਸਰ ਈਸ਼ਵਰ ਸਿੰਘ,ਅਜੈ ਕੁਮਾਰ, ਪੁਨੀਤ ਕਾਰਵਲ, ਮੈਡਮ ਟਵਿੰਕਲ,ਮੈਡਮ ਰੇਨੂ ਬਾਲਾ,ਰਾਹੁਲ ਕੁਮਾਰ, ਸੰਦੀਪ ਕੁਮਾਰ ਆਦਿ ਸਮੁੱਚਾ ਕਾਲਜ ਸਟਾਫ਼ ਮੌਜੂਦ ਸੀ।



