ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਦਿੱਤੀਆਂ ਗਈਆਂ ਐਨਕਾਂ-ਡਾ.ਪ੍ਰੇਮ ਕੁਮਾਰ

ਬੱਚਿਆਂ ਨੂੰ ਸਿਹਤਮੰਦ ਖੁਰਾਕ ਅਤੇ ਰੋਜ਼ਾਨਾ ਕਸਰਤ ਲਈ ਵੀ ਕੀਤਾ ਪ੍ਰੇਰਿਤ-ਡਾ.ਪ੍ਰੇਮ ਕੁਮਾਰ

ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਐਂਡ ਵੀਜ਼ੂਅਲ ਇੰਮਪੇਅਰਮੇਂਟ ਤਹਿਤ ਸਕੂਲਾਂ ‘ਚ ਕੈਂਪ ਲਗਾ ਕੇ ਕੀਤੀ ਗਈ ਸੀ ਅੱਖਾਂ ਜਾਂਚ

ਢਿੱਲਵਾਂ 21 ਫਰਵਰੀ। ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਸੁਭਾਨਪੁਰ ਅਧੀਨ ਆਉਂਦੇ ਮੁਸ਼ਕਵੇਦ ਸਰਕਾਰੀ ਸਕੂਲ ਦੇ ਬੱਚਿਆਂ ਜਿਨ੍ਹਾਂ ਦੀ ਨਿਗ੍ਹਾ ਘੱਟ ਹੈ ਨੂੰ ਡਾ. ਗੌਰਵ ਕੁਮਾਰ ਏ.ਐਮ.ਓ ਢਿੱਲਵਾਂ ਵੱਲੋਂ ਐਨਕਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਬਲਾਕ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ( ਐਨ. ਪੀ. ਸੀ. ਬੀ. ਵੀ. ਆਈ) ਭਾਵ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਐਂਡ ਵੀਜ਼ੂਅਲ ਇੰਮਪੇਅਰਮੇਂਟ ਤਹਿਤ ਸਕੂਲਾਂ ਵਿੱਚ ਆਰ. ਬੀ. ਐਸ. ਕਿ ਦੀ ਟੀਮ ਦੇ ਸਹਿਯੋਗ ਨਾਲ ਅੱਖਾਂ ਜਾਂਚ ਦੇ ਕੈਂਪ ਲਗਾਏ ਗਏ ਸੀ। ਇਨ੍ਹਾਂ ਕੈਂਪਾਂ ਦੌਰਾਨ ਜਿਨ੍ਹਾਂ ਦੀ ਨਿਗ੍ਹਾ ਘੱਟ ਸੀ ਉਨ੍ਹਾਂ ਵਿਦਿਆਰਥੀਆਂ ਦੀਆਂ ਐਨਕਾਂ ਸਿਹਤ ਵਿਭਾਗ ਵੱਲੋਂ ਬਣਵਾ ਕਿ ਸਕੂਲੀ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਦਿੱਤੀਆਂ ਗਈਆਂ। ਇਸ ਦੌਰਾਨ ਡਾ. ਗੌਰਵ ਕੁਮਾਰ, ਬੀ.ਈ.ਈ ਮੋਨਿਕਾ, ਐਲ.ਐਚ.ਵੀ ਗੁਰਸ਼ਰਨਜੀਤ ਕੌਰ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।

ਬੱਚਿਆਂ ਨੂੰ ਸਿਹਤਮੰਦ ਖੁਰਾਕ ਅਤੇ ਰੋਜ਼ਾਨਾ ਕਸਰਤ ਲਈ ਕੀਤਾ ਪ੍ਰੇਰਿਤ
ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਢਿੱਲਵਾਂ ਦੀ ਆਰ. ਬੀ. ਐਸ. ਕਿ (ਰਾਸ਼ਟਰੀ ਬਾਲ ਸਵਾਸਥ ਕਾਰੀਆਕਰਮ) ਟੀਮ ਵੱਲੋਂ ਬਲਾਕ ਢਿੱਲਵਾਂ ਅਧੀਨ ਆਉਂਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਤੇ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਏ.ਐਮ.ਓ ਡਾ. ਗੌਰਵ ਕੁਮਾਰ ਨੇ ਕਾਂਜਲੀ ਸਰਕਾਰੀ ਸਕੂਲ ਦੇ ਸਮੂਹ ਸਕੂਲੀ ਵਿਦਿਆਰਥੀਆਂ ਨੂੰ ਘਰ ਦਾ ਬਣਾਇਆ ਖਾਣ ਖਾਉਣ, ਚੰਗੀ ਖੁਰਾਕ, ਬਾਹਰੀ ਪਦਾਰਥਾਂ ਦਾ ਸੇਵਨ ਨਾ ਕਰਨ ਅਤੇ ਹੱਥ ਧੋਣ ਦੇ ਤਰੀਕਿਆਂ ਸਬੰਧੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਕਸਰਤ ਕਰਨ ਅਤੇ ਨਿੱਜੀ ਸਾਫ-ਸਫਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ।

CATEGORIES
Share This

COMMENTS

Wordpress (0)
Disqus (0 )
Translate