ਮਾਂ ਨੇ ਆਪਣਾ 4 ਸਾਲ ਦਾ ਪੁੱਤ ਮਾ.ਰਿਆ, ਗ੍ਰਿਫਤਾਰ
ਬੈਂਗਲੋਰ ਦੀ ਇਕ ਏਆਈ ਕੰਪਨੀ ਦੀ ਸੀਈਓ ਸੂਚਨਾ ਸੇਠ ਨੂੰ ਪੁਲਿਸ ਨੇ ਉਸ ਦੇ 4 ਸਾਲ ਦੇ ਬੱਚੇ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੂਚਨਾ ਸੇਠ 6 ਜਨਵਰੀ ਤੋਂ ਆਪਣੇ ਬੇਟੇ ਨਾਲ ਗੋਆ ਦੇ ਇੱਕ ਹੋਟਲ ‘ਚ ਰਹਿ ਰਹੀ ਸੀ। 8 ਜਨਵਰੀ ਨੂੰ ਉਸ ਨੇ ਹੋਟਲ ਦੇ ਸਟਾਫ਼ ਨੂੰ ਬੈਂਗਲਰੂ ਵਾਸਤੇ ਇੱਕ ਟੈਕਸੀ ਬੁੱਕ ਕਰਵਾਉਣ ਲਈ ਕਿਹਾ ਸੀ। ਸਟਾਫ਼ ਨੇ ਕਿਹਾ ਫਲਾਈਟ ਸਸਤੀ ਪਵੇਗੀ ਪ੍ਰੰਤੂ ਸੂਚਨਾ ਸੇਠ ਨੇ ਕਿਹਾ ਉਹ ਟੈਕਸੀ ‘ਤੇ ਹੀ ਜਾਵੇਗੀ।
ਜਦੋਂ ਉਸ ਨੇ ਹੋਟਲ ‘ਚ ਚੈਕ ਇਨ ਕੀਤਾ ਸੀ ਤਾਂ ਚਾਰ ਸਾਲ ਦਾ ਬੱਚਾ ਨਾਲ ਸੀ,ਚੈੱਕ ਆਉਟ ਵਾਲੇ ਦਿਨ ਉਸ ਕੋਲ ਇੱਕ ਵੱਡਾ ਸਾਰਾ ਬੈਗ ਸੀ ਪ੍ਰੰਤੂ ਬੱਚਾ ਨਾਲ ਨਹੀਂ ਸੀ। ਉਹ ਹੋਟਲ ਤੋਂ ਚਲੀ ਗਈ।
ਸਟਾਫ਼ ਨੇ ਜਦੋਂ ਕਮਰੇ ਦੀ ਸਫਾਈ ਕੀਤੀ ਤਾਂ ਉੱਥੋਂ ਖੂਨ ਦੇ ਨਿਸ਼ਾਨ ਮਿਲੇ। ਹੋਟਲ ਮੈਨੇਜਰ ਨੇ ਉਸ ਨੂੰ ਫੋਨ ਕਰਕੇ ਖੂਨ ਦੇ ਨਿਸ਼ਾਨ ਹੋਣ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਉਸਨੂੰ ਮਹਾਵਾਰੀ ਆਈ ਹੋਈ ਸੀ।
ਦੂਜਾ ਸਵਾਲ ਪੁੱਛਿਆ ਕਿ ਤੁਹਾਡਾ ਬੱਚਾ ਕਿੱਥੇ ਹੈ?
ਬੀਬੀ ਨੇ ਜਵਾਬ ਦਿੱਤਾ ‘ਮੇਰੇ ਦੋਸਤ ਦੇ ਘਰ।
ਦੋਸਤ ਦਾ ਪਤਾ ਜਿਹੜਾ ਦਿੱਤਾ ਗਿਆ ਉਹ ਗਲਤ ਨਿਕਲਿਆ।ਗੱਲ ਪੁਲਿਸ ਕੋਲ ਪਹੁੰਚੀ ਤੇ ਪੁਲ਼ਿਸ ਨੇ ਟੈਕਸੀ ਡਰਾਈਵਰ ਨੂੰ ਫੋਨ ਕਰਕੇ ਗੱਡੀ ਨੇੜਲੇ ਪੁਲਿਸ ਸਟੇਸ਼ਨ ਲਿਜਾਣ ਲਈ ਕਿਹਾ।
ਜਦੋਂ ਤਲਾਸ਼ੀ ਹੋਈ ਤਾਂ ਸੂਚਨਾ ਸੇਠ ਦੇ ਬੈਗ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਹੋਈ।ਪਤਾ ਲੱਗਿਆ ਕਿ ਸੂਚਨਾ ਸੇਠ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਅਤੇ ਉਹ ਬਾਪ ਅਤੇ ਬੱਚੇ ਨੂੰ ਮਿਲਣ ਤੋਂ ਰੋਕਣਾ ਚਾਹੁੰਦੀ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸੂਚਨਾ ਸੇਠ 2021 ਦੀ ਏਆਈ ਐਥਿਕਸ ਵਾਲੀਆਂ ਦੇਸ਼ ਦੀਆਂ 100 ਉਦਮੀ ਔਰਤਾਂ ਵਿੱਚੋਂ ਇੱਕ ਅਤੇ ਹਾਵਰਡ ਯੂਨੀਵਰਸਿਟੀ ਦੀ ਰਿਸਰਚ ਫੈਲੋ ਰਹੀ ਹੈ।ਜੇਕਰ ਇਸ ਪੱਧਰ ਦੀ ਔਰਤ ਆਪਣੇ ਪੁੱਤ ਦਾ ਕਤਲ ਕਰ ਸਕਦੀ ਹੈ ਤਾਂ ਸੋਚੋ ਮਾਨਸਿਕ ਨਿਘਾਰ ਕਿੰਨੇ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ।