ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਵਿਦਿਅਕ ਟੂਰ ਲਗਾਇਆ

ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦਾ ਵਿਦਿਅਕ ਟੂਰ ਲਗਾਇਆ ਗਿਆ, ਜਿਸ ਲਈ ਉਹ ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਵਿਖੇ ਗਏ |
ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬੱਤਰਾ ਨੇ ਦੱਸਿਆ ਕਿ ਸਕੂਲ ਦੇ ਹੋਮ ਸਾਇੰਸ ਵਿਭਾਗ ਦੀ ਲੈਕਚਰਾਰ ਮੈਡਮ ਪੂਜਾ ਕੁੱਕੜ ਦੀ ਅਗਵਾਈ ਹੇਠ ਵਿੱਦਿਅਕ ਟੂਰ ਲਗਾਇਆ ਗਿਆ | ਪਰਿਧੀ ਕਟਾਰੀਆ, ਸਹਾਇਕ ਪ੍ਰੋਫੈਸਰ, ਹੋਮ ਸਾਇੰਸ ਵਿਭਾਗ, ਤਾਜਵਿੰਦਰ ਕੌਰ, ਸਹਾਇਕ ਪ੍ਰੋਫੈਸਰ, ਫੈਸ਼ਨ ਡਿਜ਼ਾਈਨਿੰਗ ਵਿਭਾਗ, ਜੋਤੀ ਸਿਹਮਾਰ, ਸਹਾਇਕ ਪ੍ਰੋਫੈਸਰ, ਫਾਈਨ ਆਰਟ ਨੇ 46  ਵਿਦਿਆਰਥਣਾ ਨੂੰ ਆਪਣੇ-ਆਪਣੇ ਵਿਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥਣਾਂ ਨੂੰ ਕੁਕਿੰਗ ਲੈਬ, ਫੈਸ਼ਨ ਡਿਜ਼ਾਈਨਿੰਗ ਲੈਬ, ਫਾਈਨ ਆਰਟਸ ਲੈਬ ਦਾ ਦੌਰਾ ਵੀ ਕਰਵਾਇਆ ਗਿਆ।ਉਨ੍ਹਾਂ ਨੂੰ ਭਵਿੱਖ ਵਿੱਚ ਇਨ੍ਹਾਂ ਵਿਸ਼ਿਆਂ ਵਿੱਚ ਆਪਣਾ ਕੈਰੀਅਰ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਇਸ ਗਤੀਵਿਧੀ ਦਾ ਆਯੋਜਨ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

CATEGORIES
TAGS
Share This

COMMENTS

Wordpress (0)
Disqus (0 )
Translate