ਕਰਮਚਾਰੀ ਭਵਿੱਖ ਨਿਧੀ ਸੰਗਠਨ, ਖੇਤਰੀ ਦਫਤਰ ਬਠਿੰਡਾ ਵੱਲੋਂ ਬੀ.ਐਸ.ਐਮ. ਸੀ.ਸੈ. ਸਕੂਲ ਹਾਊਸਿੰਗ ਬੋਰਡ ਕਲੋਨੀ ਵਿਖੇ ਜਾਗਰੂਕਤਾ ਕੈਂਪ 26 ਦਸੰਬਰ 2022 ਨੂੰ
ਫਿਰੋਜ਼ਪੁਰ 23 ਦਸੰਬਰ 2022 :
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ), ਖੇਤਰੀ ਦਫਤਰ ਬਠਿੰਡਾ ਵੱਲੋਂ 26 ਦਸੰਬਰ 2022 ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 02:00 ਵਜੇ ਤੱਕ ਬੀ.ਐਸ.ਐਮ. (ਬਾਲ ਸਦਨ) ਸੀਨੀਅਰ ਸੈਕੰਡਰੀ ਸਕੂਲ ਹਾਊਸਿੰਗ ਬੋਰਡ ਕਲੋਨੀ ਫਿਰੋਜ਼ਪੁਰ ਸ਼ਹਿਰ ਵਿਖੇ ਈਪੀਐਫਓ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਰੀਨਾ ਮੰਡਲ ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ-1 ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਕੈਂਪ ਵਿੱਚ ਨਿਯੋਕਤਾਵਾਂ/ਮੈਂਬਰਾਂ ਨੂੰ ਈ.ਪੀ.ਐਫ.ਓ. ਦੁਆਰਾ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕਿਸੇ ਵੀ ਨਿਯੋਕਤਾਵ/ਮੈਂਬਰ ਜਿਸ ਨੂੰ ਈ.ਪੀ.ਐਫ.ਓ. ਦੇ ਕੰਮ ਕਰਨ ਬਾਰੇ ਜਣਕਾਰੀ ਨਹੀਂ ਹੈ ਜਾਂ ਇਸ ਸਬੰਧੀ ਸੇਵਾਵਾਂ ਦਾ ਲਾਭ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੈ, ਉਹ ਇਸ ਜਾਗਰੂਕਤਾ ਕੈਂਪ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਈ.ਪੀ.ਐਫ.ਓ. ਨਿਯੋਕਤਾਵਾਂ/ਮੈਂਬਰਾਂ ਅਤੇ ਪੈਨਸ਼ਨਧਾਰਕਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।
CATEGORIES ਮਾਲਵਾ


