ਪੰਜਾਬੀ ਗਾਇਕ ਕਮਲ ਖਾਨ ਦੀ ਮਾਂ ਦਾ ਹੋਇਆ ਦਿਹਾਂਤ
ਚੰਡੀਗੜ੍ਹ 27 ਦਸੰਬਰ।
ਪੰਜਾਬੀ ਗਾਇਕ ਕਮਲ ਖਾਨ ਉੱਪਰ ਦੁੱਖਾਂ ਦਾ ਪਹਾੜ ਡਿੱਗਿਆ ਹੈ। ਉਨਾਂ ਦੇ ਮਾਤਾ ਦੀ 26 ਦਸੰਬਰ ਨੂੰ ਮੌਤ ਹੋ ਗਈ। ਉਹ 59 ਵਰਿਆਂ ਦੇ ਸਨ। ਇਸ ਸਬੰਧ ਵਿੱਚ ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਜਾਣਕਾਰੀ ਸਾਂਝੀ ਕੀਤੀ ਤੇ ਆਪਣੀ ਮਾਤਾ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਦਾ ਅੰਤਿਮ ਸੰਸਕਾਰ ਅੱਜ 27 ਦਸੰਬਰ ਨੂੰ ਪਟਿਆਲਾ ਨੇੜੇ ਪਿੰਡ ਰੀਠ ਖੇੜੀ ਵਿੱਚ ਕੀਤਾ ਗਿਆ।
ਉਨਾਂ ਦੀ ਪੋਸਟ ਤੇ ਵੱਖ-ਵੱਖ ਗਾਇਕਾਂ ਵੱਲੋਂ ਕਮੈਂਟ ਵੀ ਕੀਤੇ ਜਾ ਰਹੇ ਹਨ।

TAGS punjab news