ਸਿੱਖਿਆ ਵਿਭਾਗ ਨੇ ਖੋਲਿਆ ਅਧਿਆਪਕਾਂ ਲਈ ਬਦਲੀਆਂ ਦਾ ਪੋਰਟਲ

5 ਅਗਸਤ ਤੱਕ ਕਰੇ ਸਕਣਗੇ ਅਪਲਾਈ

ਚੰਡੀਗੜ੍ਹ 25 ਜੁਲਾਈ। ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਬਦਲੀਆਂ ਲਈ ਨਵੀਂ ਬਣਾਈ ਗਈ ਨੀਤੀ ਤਹਿਤ ਆਨਲਾਈਨ ਬਦਲੀਆਂ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ। ਵਿਭਾਗ ਵੱਲੋਂ ਬਦਲੀਆਂ ਲਈ ਪੋਰਟਲ ਖੋਲ ਦਿੱਤਾ ਗਿਆ ਹੈ ਜਿਸ ਉੱਪਰ 25 ਜੁਲਾਈ ਤੋਂ 5 ਅਗਸਤ ਤੱਕ ਅਧਿਆਪਕ ਆਪਣਾ ਡਾਟਾ ਭਰ ਕੇ ਬਦਲੀ ਅਪਲਾਈ ਕਰ ਸਕਣਗੇ। ਉਸ ਤੋਂ ਬਾਅਦ ਸਟੇਸ਼ਨ choice ਮਿਲੇਗੀ। ਜਿੱਥੇ ਅਧਿਆਪਕ ਆਪਣੀ ਮਰਜ਼ੀ ਨਾਲ ਸਟੇਸ਼ਨ ਭਰ ਸਕਣਗੇ। ਉਸ ਤੋਂ ਬਾਅਦ ਬਦਲੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ 24 ਜੁਲਾਈ ਨੂੰ ਜਾਰੀ ਕੀਤੇ ਗਏ ਪੱਤਰ ਤਹਿਤ ਖਾਸ ਹਦਾਇਤ ਕੀਤੀ ਗਈ ਹੈ ਕਿ 5 ਅਗਸਤ ਤੱਕ ਸਿਰਫ ਆਨਲਾਈਨ ਹੀ ਬਦਲੀ ਅਪਲਾਈ ਹੋਵੇਗੀ ਆਫਲਾਈਨ ਕੋਈ ਵੀ ਬਦਲੀ ਨਹੀਂ ਕੀਤੀ ਜਾਵੇਗੀ। ਅਧਿਆਪਕ ਆਪਣੇ ਈ ਪੰਜਾਬ ਸਕੂਲ ਪੋਰਟਲ ਤੇ ਇਮਪਲੋਈ ਲੋਗਿਨ ਆਈਡੀ ਤੇ ਲੋਗਇਨ ਕਰਕੇ ਡਾਟਾ ਭਰ ਸਕਦੇ ਹਨ। ਜਿਨਾਂ ਦੇ ਵੇਰਵੇ ਗਲਤ ਪਾਏ ਗਏ ਉਹਨਾਂ ਦੀ ਬਦਲੀ ਲਈ ਬੇਨਤੀ ਨੂੰ ਵਿਚਾਰਿਆ ਨਹੀਂ ਜਾਵੇਗਾ ਇਸ ਲਈ ਅਧਿਆਪਕ ਧਿਆਨ ਨਾਲ ਡਾਟਾ ਭਰਨ। ਜਿਨ੍ਹਾਂ ਨੇ ਮਾਰਚ ਮਹੀਨੇ ਦੇ ਵਿੱਚ ਖੁੱਲੇ ਪੋਰਟਲ ਤੇ ਆਪਣਾ ਡਾਟਾ ਭਰਿਆ ਸੀ ਉਹਨਾਂ ਨੂੰ ਵੀ ਦੁਬਾਰਾ ਡਾਟਾ ਭਰਨਾ ਪਵੇਗਾ। ਦੱਸਣ ਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੋਰਟਲ ਖੋਲਿਆ ਗਿਆ ਸੀ ਪਰ ਉਸ ਉੱਪਰ ਬਦਲੀਆਂ ਅਪਲਾਈ ਨਹੀਂ ਹੋ ਸਕੀਆਂ ਸਨ। ਹੁਣ ਦੁਬਾਰਾ ਵਿਭਾਗ ਵੱਲੋਂ ਪੋਰਟਲ ਖੋਲ ਦਿੱਤਾ ਗਿਆ ਹੈ ਜਿਸ ਉੱਪਰ ਅਧਿਆਪਕ ਆਪਣੀ ਬਦਲੀ ਅਪਲਾਈ ਕਰ ਸਕਣਗੇ।

ਹੇਠਾਂ ਤੁਸੀਂ ਵੇਖੋ ਸਿੱਖਿਆ ਵਿਭਾਗ ਦਾ ਪੱਤਰ ਤੇ ਪੜੋ ਪੂਰੀਆਂ ਸ਼ਰਤਾਂ।

CATEGORIES
TAGS
Share This

COMMENTS

Wordpress (0)
Disqus (0 )
Translate