ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ਸਿੱਖ ਵਾਲਾ ਵਿੱਚ ਪ੍ਰਵਾਸ ਦੇ ਪ੍ਰਭਾਵਾਂ ਬਾਰੇ ਸੈਮੀਨਾਰ ਕਰਵਾਇਆ ਗਿਆ
ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ,ਸਿੱੱਖਵਾਲਾ (ਸ੍ਰੀ ਮੁਕਤਸਰ ਸਾਹਿਬ) ਵਲੋਂ, ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਟੀ ਚੰਡੀਗੜ ਦੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰੋ: ਬਲਜਿੰਦਰ ਕੌਰ ਦੀ ਅਗਵਾਈ ਹੇਠ “the trend of migration among punjabi’s. social culturel, political, economic aspect” ਵਿਸ਼ੇ ਉੱਪਰ ਇੱਕ ਰੋਜਾ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਦੀ ਸ਼ੁਰੂਆਤ ਕਨਵੀਨਰ ਡਾ: ਨਵਦੀਪ ਕੌਰ ਵੱਲੋਂ ਸੈਮੀਨਾਰ ਦੇ ਥੀਮ ਬਾਰੇ ਜਾਣਕਾਰੀ ਦੇ ਕੇ ਕੀਤੀ ਗਈ। ਮੁੱਖ ਬੁਲਾਰੇ ਵਜੋਂ ਪ੍ਰੋ: ਪਰਮਜੀਤ ਕੌਰ ਗਿੱਲ, ਮੁਖੀ ਪੋਲੀਟੀਕਲ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ।ਉਨ੍ਹਾਂ ਨੇ ਪਰਵਾਸ ਦੇ ਰਾਜਨੀਤਿਕ ਪਰਿਪੇਖ ਨਾਲ ਸਬੰਧਿਤ ਨੁਕਤੇ ਸਾਂਝੇ ਕੀਤੇ।ਰਿਸੋਰਸ ਪਰਸਨ ਡਾ: ਮੋਨਿਕਾ ਬਾਂਸਲ ਨੇ ਪਰਵਾਸ ਦੇ ਆਰਥਿਕ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ: ਨਿਸ਼ਾ ਜੈਨ ਨੇ ਪਰਵਾਸ ਦੇ ਸਮਾਜਿਕ ਅਤੇ ਸੱਭਿਆਚਾਰਕ ਪਹਿਲੂਆਂ ਤੇ ਚਾਨਣਾ ਪਾਇਆ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਅਧਿਆਪਕ ਸਹਿਬਾਨ ਅਤੇ ਖੋਜਾਰਥੀਆਂ ਨੇ ਪਰਚੇ ਪੜ ਕੇ ਵਿਦਿਆਰਥੀਆਂ ਨੂੰ ਉਪਯੋਗੀ ਜਾਣਕਾਰੀ ਦਿੱਤੀ।ਸੈਮੀਨਾਰ ਦੇ ਅੰਤ ਵਿਚ ਕੋ-ਕਨਵੀਨਰ ਹਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦੇ ਨਾਲ-ਨਾਲ ਕਾਲਜ ਦੇ ਸਟਾਫ਼ ਮੈਡਮ ਮਮਤਾ ਰਾਣੀ, ਸੁਖਦੇਵ ਸਿੰਘ, ਅੰਕੁਸ਼, ਡਾ: ਅਮਨਦੀਪ ਸਿੰਘ ਅਤੇ ਨਾਨ-ਟੀਚਿੰਗ ਸਟਾਫ਼ ਦਾ ਸੈਮੀਨਾਰ ਵਿਚ ਸਹਿਯੋਗ ਲਈ ਧੰਨਵਾਦ ਕੀਤਾ।ਪ੍ਰਿੰਸੀਪਲ ਮੈਡਮ ਨੇ ਸੈਮੀਨਾਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਲਈ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੁੰ ਵਧਾਈ ਦਿੱਤੀ।



