ਗੋਪੀਚੰਦ ਕਾਲਜ ਦੀ ਅਦਿਤੀ ਨੇ ਰਾਸ਼ਟਰ ਪੱਧਰੀ ਬੈਡਮਿੰਟਨ ਮੁਕਾਬਲੇ ਵਿਚ ਮਾਰੀ ਮੱਲ

ਅਬੋਹਰ 27 ਅਕਤੂਬਰ। ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਅਕਾਦਮਿਕ ਖੇਤਰ ਦੇ ਨਾਲ ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵੀ ਨਿੱਤ ਨਵੇਂ ਆਯਾਮ ਸਥਾਪਤ ਕਰ ਰਿਹਾ ਹੈ। ਪਿਛਲੇ ਦਿਨੀਂ ਮਿਤੀ 19 ਅਕਤੂਬਰ ਤੋਂ 23 ਅਕਤੂਬਰ 2023 ਤੱਕ ਹੋਈਆਂ 37ਵੀਆਂ ਨੈਸ਼ਨਲ ਗੇਮਜ ਵਿੱਚ ਮੁਖੀ ਡਾਕਟਰ ਅਨੀਤਾ ਸਿੰਘ ਦੀ ਦੇਖਰੇਖ ਹੇਠ ਕਾਲਜ ਦੀ ਵਿਦਿਆਰਥਣ ਅਦਿਤੀ ਕਾਸ਼ਨੀਆ ਨੇ ਪੰਜਾਬ ਟੀਮ ਵੱਲੋਂ ਭਾਗ ਲੈਂਦਿਆਂ ਤਾਂਬੇ ਦਾ ਮੈਡਲ ਜਿੱਤਿਆ।
ਜ਼ਿਕਰਯੋਗ ਹੈ ਕਿ ਬੈਂਗਲੂਰੂ ਵਿੱਚ ਮਿਤੀ 24 ਅਕਤੂਬਰ ਤੋਂ 29 ਅਕਤੂਬਰ ਤੱਕ  ਇਨਫੋਸਿਸ ਫਾਊਂਡੇਸ਼ਨ, ਇੰਡੀਆ (ਇੰਟਰਨੈਸ਼ਨਲ ਚੈਲੰਜ) ਵਿਮਨਜ਼ ਸਿੰਗਲ ਈਵੈਂਟ ਵਿਚ ਵੀ ਅਦਿਤੀ ਕਾਸ਼ਨੀਆ ਨੇ ਆਪਣੀ ਭਾਗੀਦਾਰੀ ਦਰਜ ਕਰਵਾਈ।
ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਮੁਖੀ ਡਾਕਟਰ ਅਨੀਤਾ ਸਿੰਘ, ਜੇਤੂ ਖਿਡਾਰਨ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਤਹਿਦਿਲੋਂ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਅੱਗੇ ਤੋਂ ਵੀ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਦਾ ਅਸ਼ੀਰਵਾਦ ਦਿੱਤਾ।

CATEGORIES
Share This

COMMENTS

Wordpress (0)
Disqus (0 )
Translate