ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਲਈ ਅਹਿਮ ਐਲਾਨ, 24 ਫਸਲਾਂ ਐਮਐਸਪੀ ਤੇ ਖਰੀਦਣ ਦਾ ਪੱਤਰ ਜਾਰੀ

ਚੰਡੀਗੜ੍ਹ 22 ਦਸੰਬਰ
ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਵੱਡਾ ਫੈਸਲਾ ਕੀਤਾ ਹੈ ਸਰਕਾਰ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਪਹਿਲਾਂ 24 ਫਸਲਾਂ ਨੂੰ ਐਮਐਸਪੀ ਤੇ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਉਹ ਹਰਿਆਣੇ ਦੇ ਬਾਰਡਰ ਤੇ ਦਿੱਲੀ ਵੱਲ ਨੂੰ ਜਾਣ ਲਈ ਬੈਠੇ ਹੋਏ ਹਨ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ 14 ਫਸਲਾਂ ਐਮਐਸਪੀ ਤੇ ਖਰੀਦੀਆਂ ਜਾ ਰਹੀਆਂ ਸਨ ਤੇ ਹੁਣ 24 ਫਸਲਾਂ ਉੱਪਰ ਐਮਐਸਪੀ ਦਿੱਤੀ ਜਾਵੇਗੀ। ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ 24 ਫਸਲਾਂ ਤੇ ਐਮਐਸਪੀ ਦਿੱਤੀ ਜਾਵੇਗੀ। 6 ਅਗਸਤ ਨੂੰ ਸੈਣੀ ਸਰਕਾਰ ਨੇ ਰਾਗੀ ਸੋਇਆਬੀਨ ਕਾਲਾ ਤੇਲ ਕੁਸਮ ਜੋਂ ਮੱਕਾ ਜਵਾਰ ਜੂਟ ਖੋਪਰਾ ਤੇ ਮੂੰਗ ਦੀਆਂ ਫਸਲਾਂ ਉੱਪਰ ਐਮਐਸਪੀ ਦੇਣ ਦਾ ਫੈਸਲਾ ਕੀਤਾ ਸੀ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਕਣਕ ਚੌਲ ਸਰੋਂ ਜੋਂ ਚਨਾ ਝੋਨਾ ਮੱਕਾ ਬਾਜਰਾ ਕਪਾਹ ਸੂਰਜਮੁਖੀ ਮੂੰਗ ਮੂੰਗਫਲੀ ਅਰਹਰ ਉਡਦ ਉਪਰ ਐਮਐਸਪੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਸੀ। ਉਧਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਭਲੇ ਲਈ ਲਗਾਤਾਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੇ ਹਰਿਆਣੇ ਵਿੱਚ ਕਿਸਾਨਾਂ ਨੂੰ ਖੇਤੀ ਲਈ ਅਹਿਮ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਹੁਣ 24 ਫਸਲਾਂ ਤੇ ਐਮਐਸਪੀ ਦੇ ਕੇ ਦੇਸ਼ ਦਾ ਪਹਿਲਾ ਸੂਬਾ ਹਰਿਆਣਾ ਬਣ ਚੁੱਕਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate