ਜਿਲ੍ਹਾ ਫਾਜਿਲਕਾ ਵਿਖੇ ਕੁੱਲ 36 ਨੰਬਰ ਡਰੇਨਾਂ ਦੀ ਕਰਵਾਈ ਜਾ ਰਹੀ ਹੈ ਸਫਾਈ ਦੇ ਕੰਮ
ਫਾਜਿਲਕਾ 22 ਜੂਨ
ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਸੂਨ ਸੀਜਨ 2023 ਤੋਂ ਪਹਿਲਾਂ ਹੜ੍ਹ ਰੋਕੂ ਅਤੇ ਜਿਲ੍ਹਾ ਫਾਜਿਲਕਾ ਵਿਖੇ ਕੁੱਲ 36 ਨੰਬਰ ਡਰੇਨਾਂ ਦੀ ਸਫਾਈ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਰੇਨਾਂ ਦੀ ਸਫਾਈ ਕਰਵਾਉਣ ਨਾਲ ਬਰਸਾਤੀ ਸੀਜਨ ਵਿੱਚ ਡਰੇਨਾਂ ਵਿੱਚ ਚੱਲਣ ਵਾਲੇ ਪਾਣੀ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਪੇਸ਼ ਨਹੀਂ ਆਵੇਗੀ ਅਤੇ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਹੋਵੇਗੀ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ 30 ਜੂਨ ਤੋਂ ਪਹਿਲਾ-ਪਹਿਲਾ ਡਰੇਨਾਂ ਦੀ ਸਫਾਈ ਦਾ ਕੰਮ ਮੁਹੰਮਲ ਕਰਵਾ ਲਿਆ ਜਾਵੇ।
ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ,ਫਾਜਿਲਕਾ ਸ੍ਰੀ ਅਲੋਕ ਚੌਧਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਕਤਵਾਹ ਡਰੇਨ, ਲਾਧੂਕਾ ਡਰੇਨ, ਜੰਡਵਾਲਾ ਡਰੇਨ, ਜਲਾਲਾਬਾਦ ਮੇਨ ਡਰੇਨ, ਫੱਤਣ ਵਾਲਾ ਡਰੇਨ, ਚੱਕ ਰੱਖ ਅਮੀਰ ਡਰੇਨ, ਸਰੀਆਂ ਡਰੇਨ, ਖੁੜੰਜ ਲਿੰਕ ਡਰੇਨ ਨੰ. 1, ਖੁੜੰਜ ਲਿੰਕ ਡਰੇਨ ਨੰ. 2 ਅਤੇ ਰੱਤਾ ਖੇੜਾ ਲਿੰਕ ਡਰੇਨ, ਨੁਕੇਰੀਆ ਡਰੇਨ, ਘੱਟੀਆਵਾਲੀ ਡਰੇਨ, ਚੱਕ ਸੋਹੇਲੇਵਾਲਾ ਡਰੇਨ, ਸ਼ਤੀਰਵਾਲਾ ਫੀਲਡ ਡਰੇਨ, ਸ਼ਤੀਰਵਾਲਾ ਲਿੰਕ ਡਰੇਨ, ਸ਼ਜਰਾਣਾ ਲਿੰਕ ਡਰੇਨ, ਸਾਬੂਆਣਾ ਡਰੇਨ, ਖੂਈ-ਖੇੜਾ ਡਰੇਨ, ਟਾਹਲੀ ਵਾਲਾ ਡਰੇਨ, ਟਾਹਲੀ ਵਾਲਾ ਲਿੰਕ ਡਰੇਨ ਨੰਬਰ 2, ਟਾਹਲੀ ਵਾਲਾ ਲਿੰਕ ਡਰੇਨ ਨੰਬਰ 3,ਕੋੜੀਆ ਵਾਲੀ ਡਰੇਨ, ਕੌੜੀਆਂ ਵਾਲੀ ਲਿੰਕ ਡਰੇਨ ਨੰ.2, ਕੌੜੀਆ ਵਾਲੀ ਲਿੰਕ ਡਰੇਨ ਨੰ.1, ਪੁਰਾਣੀ ਫਾਜ਼ਿਲਕਾ ਡਰੇਨ, ਫਾਜ਼ਿਲਕਾ ਡਰੇਨ, ਸੁਰੇਸ਼ਵਾਲਾ ਡਰੇਨ, ਅਬੁਲ ਖੁਰਾਣਾ ਆਊਟਫਾਲ ਡਰੇਨ, ਅਬੁਲ ਖੁਰਾਣਾ ਡਰੇਨ, ਅਬੁਲ ਖੁਰਾਣਾ ਡਰੇਨ, ਅਬੋਹਰ ਡਰੇਨ, ਅਬੁਲ ਖੁਰਾਣਾ ਡਰੇਨ, ਸਾਰਾਵਨ ਬੋਦਲਾ ਲਿੰਕ ਡਰੇਨ, ਅਸਪਾਲ ਡਰੇਨ, ਬਾਮ ਡਰੇਨ, ਵਹਾਬਵਾਲਾ ਡਰੇਨ, ਕੱਟਿਆਂਵਾਲੀ ਲਿੰਕ ਡਰੇਨ ਦੀ ਕੁੱਲ ਲੰਬਾਈ 340.55 ਕਿਲੋਮੀਟਰ ਡਰੇਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ।