ਜਲਦ ਹੋਵੇਗੀ 300 ਵੈਟਰਨਰੀ ਅਫਸਰਾਂ ਦੀ ਭਰਤੀ-ਗੁਰਮੀਤ ਸਿੰਘ ਖੁੱਡੀਆਂ
ਕੈਬਨਿਟ ਮੰਤਰੀ ਖੁੱਡੀਆਂ ਨੇ ਅਪਗ੍ਰੇਡ ਕੀਤੇ ਸਿਵਲ ਪਸ਼ੂ ਹਸਪਤਾਲ ਦਾ ਕੀਤਾ ਉਦਘਾਟਨ
– ਪਸ਼ੂ ਹਸਪਤਾਲ ਇਲਾਕੇ ਦੇ ਪਸ਼ੂ ਪਾਲਣਾ ਲਈ ਹੋਵੇਗਾ ਲਾਹੇਵੰਦ ਸਿੱਧ
ਮਲੋਟ 29 ਜੁਲਾਈ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੇਜੁਬਾਨ ਪਸ਼ੂਆਂ ਦੀ ਭਲਾਈ ਲਈ ਬਚਨਵੱਧ ਹੈ ਅਤੇ ਇਹਨਾਂ ਪਸ਼ੂਆਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਹ ਐਲਾਨ ਸ.ਗੁਰਮੀਤ ਸਿੰਘ ਖੁੱਡੀਆਂ ਪਸ਼਼ੂ ਪਾਲਣ ਮੰਤਰੀ ਪੰਜਾਬ ਨੇ ਅੱਜ ਪਿੰਡ ਖੁੱਡੀਆਂ ਵਿਖੇ ਪਸ਼ੂ ਹਸਪਤਾਲ ਦਾ ਅਪਗਰੇਡ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਇਸ ਪਸ਼ੂ ਹਸਪਤਾਲ ਦੇ ਅਪਗ੍ਰੇਡ ਕਰਨ ਨਾਲ ਲੱਗਦੇ ਪਿੰਡ ਚੰਨੂ, ਖੁੱਡੀਆ ਗੁਲਾਬ ਸਿੰਘ, ਆਧਨੀਆਂ, ਖੁੱਡੀਆਂ ਮਹਾਂ ਸਿੰਘ ਤੋਂ ਇਲਾਵਾ ਨੇੜੇ ਦੇ ਪਸ਼ੂ ਪਾਲਕਾਂ ਨੂੰ ਬਹੁਤ ਜਿ਼ਆਦਾ ਫਾਇਦਾ ਹੋਵੇਗਾ।
ਉਹਨਾਂ ਕਿਹਾ ਕਿ ਇਸ ਪਸ਼ੂ ਹਸਪਤਾਲ ਵਿੱਚ ਸਰਕਾਰ ਵਲੋਂ ਸਾਰੀਆਂ ਬੁਨਿਆਦੀ ਸਹੂਲਤ ਉਪਲੱਧ ਕਰਵਾਈਆਂ ਗਈਆਂ ਹਨ ਅਤੇ ਇਥੇ ਪਸ਼ੂਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਇਸ ਮੌਕੇ ਪਸ਼ੂ ਪਾਲਣ ਵਿਭਾਗ ਦੀਆਂ ਨਵੀਂਆਂ ਪਹਿਲਕਦਮੀਆਂ ਦੀ ਗੱਲ ਕਰਦਿਆਂ ਦੱਸਿਆ ਕਿ ਵਿਭਾਗ ਨੇ ਮੂੰਹ ਖੁਰ ਅਤੇ ਗਲਘੋਟੂ ਦੇ ਨਾਲ ਨਾਲ ਇਸ ਵਾਰ ਗਾਂਵਾਂ ਵਿਚ ਲੰਪੀ ਸਕਿਨ ਬਿਮਾਰੀ ਦੀ ਵੈਕਸਿਨ ਵੀ ਰਾਜ ਭਰ ਵਿਚ ਲਗਾਈ ਹੈ ਅਤੇ ਬਿਹਤਰ ਬਜਟ ਪ੍ਰਬੰਧਨ ਰਾਹੀਂ ਕੀਤੀ ਬਚਤ ਰਾਹੀਂ ਮਲੱਪਾਂ ਦੀ ਦਵਾਈ ਖਰੀਦ ਕਰਕੇ ਵੀ ਰਾਜ ਦੇ ਪਸ਼ੂ ਪਾਲਕਾਂ ਨੂੰ ਵੰਡਣ ਦਾ ਕੰਮ ਵਿਭਾਗ ਨੇ ਕੀਤਾ ਹੈ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਵਿਭਾਗ ਵੱਲੋਂ ਟੀਕਾਕਰਨ ਕੀਤਾ ਜਾਵੇ ਤਾਂ ਉਹ ਆਪਣੇ ਜਾਨਵਰਾਂ ਦਾ ਟੀਕਾਕਰਨ ਜਰੂਰ ਕਰਾਉਣ ਕਿਉਂਕਿ ਟੀਕਾਕਰਨ ਨਾਲ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਪਸ਼ੁ ਪਾਲਣ ਦੇ ਕਿੱਤੇ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਸਰਕਾਰ ਹਰ ਸੰਭਵ ਮਦਦ ਦਿੰਦੀ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ 300 ਨਵੇਂ ਵੈਟਰਨਰੀ ਅਫਸਰਾਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਵੈਟਰਨਰੀ ਡਾਕਟਰਾਂ ਦੀ ਰਜਿਸਟਰੇਸ਼ਨ ਦੇ ਕੰਮ ਨੂੰ ਵੀ ਆਨਲਾਈਨ ਕਰਕੇ ਸੁਖਾਲਾ ਕੀਤਾ ਗਿਆ ਹੈ।।
ਇਸ ਮੌਕੇ ਵਿਭਾਗ ਦੇ ਡਾਇਰੈਕਟਰ ਡਾ: ਜੀ ਐਸ ਬੇਦੀ, ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ, ਡਿਪਟੀ ਡਾਇਰੈਕਟ ਪਸ਼ੂ ਪਾਲਣ ਡਾ: ਗੁਰਦਿੱਤ ਸਿੰਘ ਡਾਕਟਰ ਮਨਦੀਪ ਸਿੰਘ ਸੀਨੀਅਰ ਵੈਟਨਰੀ ਅਫਸਰ ਡਾਕਟਰ ਗੁਰਦਾਸ ਸਿੰਘ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਵਿਪਨ ਬਰਾੜ ਡਾਕਟਰ ਕੇਵਲ ਕ੍ਰਿਸ਼ਨ ਡਿਪਟੀ ਡਾਇਰੈਕਟਰ ਮੱਛੀ ਪਾਲਣ ਐਸ ਐਚ ਓ ਪਰਮਜੀਤ ਸਿੰਘ ਲੰਬੀ ਬੀ ਡੀ ਓ ਰਕੇਸ਼ ਬਿਸ਼ਨੋਈ ਰਾਜਾ ਮਾਹੂਆਣਾ ਗੁਰਬਾਜ ਸਿੰਘ ਵਣ ਵਾਲਾ ਖੁਸ਼ਵੀਰ ਸਿੰਘ ਸਹਿਣ ਖੇੜਾ,ਸੁਖਪਾਲ ਸਿੰਘ ਖੁੱਡੀਆ ਸਰਪੰਚ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।