ਹਰਿਆਣਾ ਸਰਕਾਰ ਨੇ ਗਊਸ਼ਾਲਾਵਾਂ ਵਿੱਚ ਗਾਵਾਂ ਨੂੰ ਦਿੱਤੀ ਜਾਣ ਵਾਲੀ ਚਾਰਾ ਰਾਸ਼ੀ 5 ਗੁਣਾ ਵਧਾਈ
ਚੰਡੀਗੜ੍ਹ 19 ਦਸੰਬਰ
ਹਰਿਆਣਾ ਸਰਕਾਰ ਵੱਲੋਂ ਬੇਸਹਾਰਾ ਗਊ ਵੰਸ਼ ਮੁਕਤ ਪ੍ਰਦੇਸ਼ ਬਣਾਉਣ ਦੀ ਦਿਸ਼ਾ ਵਿੱਚ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੇ ਯੋਗ ਨਿਰਦੇਸ਼ਾਂ ਤੇ ਅਗਵਾਈ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਗਊਸ਼ਲਾਵਾਂ ਵਿੱਚ ਵਿਕਾਸ ਅਤੇ ਗਊ ਵੰਸ਼ ਦੇ ਕਲਿਆਣ ਲਈ ਸਰਕਾਰ ਵੱਲੋਂ ਬਜਟ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਗਊ ਵੰਸ਼ ਦੀ ਦੇਖਭਾਲ ਲਈ ਸੂਬਾ ਸਰਕਾਰ ਨੇ ਗਊਸ਼ਾਲਾਵਾਂ ਨੂੰ ਦਿੱਤੀ ਜਾਣ ਵਾਲੀ ਪ੍ਰਤੀ ਦਿਨ ਚਾਰਾ ਰਾਸ਼ੀ ਵਿੱਚ ਪੰਜ ਗੁਣਾ ਵਾਧਾ ਕੀਤਾ ਗਿਆ ਹੈ। ਹੁਣ ਗਊਸ਼ਾਲਾ ਵਿੱਚ ਪ੍ਰਤੀ ਗਾਂ 20 ਰੁਪਏ ਪ੍ਰਤੀ ਦਿਨ ਚਾਰਾ ਰਾਸ਼ੀ ਮਿਲੇਗੀ।ਜਦੋਂ ਕਿ ਨੰਦੀ ਲਈ 25 ਰੁਪਏ ਪ੍ਰਤੀ ਦਿਨ ਚਾਰਾ ਰਾਸ਼ੀ ਅਤੇ ਵੱਛੇ ਜਾਂ ਵੱਛੀ ਲਈ 10 ਰੁਪਏ ਪ੍ਰਤੀ ਦਿਨ ਚਾਰੇ ਲਈ ਮਿਲਣਗੇ।
CATEGORIES ਹਰਿਆਣਾ