ਢੁੱਡੀ ਦਾ ਸਲਾਨਾ ਮੇਲਾ 28 ਦਸੰਬਰ ਨੂੰ

ਫ਼ਰੀਦਕੋਟ 23 ਦਸੰਬਰ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਢੁੱਡੀ (ਜ਼ਿਲਾ ਫ਼ਰੀਦਕੋਟ) ਵਿਖੇ ਧੰਨ- ਧੰਨ 108 ਸੰਤ ਬਾਬਾ ਮਾਨ ਦਾਸ ਜੀ ਮਹਾਰਾਜ, ਧੰਨ-ਧੰਨ 108 ਸੰਤ ਬਾਬਾ ਈਸਰ ਗਿਰ ਜੀ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ, ਸੰਤ ਬਾਬਾ ਮਨਜੀਤ ਸਿੰਘ ਅਤੇ ਸੇਵਾਦਾਰ ਬੀਬੀ ਸੁਰਜੀਤ ਕੌਰ ਦੀ ਸਰਪ੍ਰਸਤੀ ਹੇਠ 56ਵਾਂ ਸਲਾਨਾ ਜੋੜ ਮੇਲਾ 28 ਦਸੰਬਰ ਦਿਨ ਬੁੱਧਵਾਰ ਨੂੰ ਡੇਰਾ ਬਾਬਾ ਮਾਨ ਦਾਸ ਵਿਖੇ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਗੱਲਬਾਤ ਦੌਰਾਨ ਮੇਲੇ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਮੇਲੇ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਹੋਣਗੇ। ਮੇਲੇ ਦੌਰਾਨ ਸੰਗਤਾਂ ਦਾ ਮੰਨੋਰੰਜਨ ਕਰਨ ਲਈ ਪ੍ਰਸਿੱਧ ਗਾਇਕ ਮਾਸਟਰ ਸਲੀਮ, ਦਰਸ਼ਨਜੀਤ (ਵਾਇਸ ਆਫ਼ ਪੰਜਾਬ), ਲਵ ਸਾਦਿਕ, ਗੁਰਮੀਤ ਸਿੰਘ ਵਾਇਸ ਆਫ ਪੰਜਾਬ, ਮੱਖਣ ਅਹਿਮਦਗੜ ਪਹੁੰਚ ਰਹੇ ਹਨ ਮੰਚ ਸੰਚਾਲਿਕ ਦੀ ਭੁਮਿਕਾ ਸ੍ਰੀ ਜਸਵੀਰ ਜੱਸੀ ਆਪਣੀ ਸ਼ੇਅਰੋ-ਸ਼ਾਇਰੀ ਅਤੇ ਹਾਸਰਸ ਟੋਟਕਿਆਂ ਨਾਲ ਸਰੋਤਿਆਂ ਦਾ ਭਰਭੂਰ ਮੰਨੋਰੰਜਨ ਕਰਨਗੇ। ਉਨਾਂ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਮੇਲਾ ਜੰਕਸ਼ਨ ਟੀ.ਵੀ ਤੇ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਵੱਲੋਂ ਕੀਤਾ ਜਾਵੇਗਾ। ਉਨਾਂ ਆਸ- ਪਾਸ ਦੀਆਂ ਸੰਗਤਾਂ ਨੂੰ ਮੇਲੇ ਵਿਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਹੈ। ਇਸ ਮੌਕੇ ਉਨਾਂ ਨਾਲ ਸੁਖਦਰਸ਼ਨ ਸ਼ਰਮਾ, ਗੁਰਪਾਲ ਮਾਨ, ਕੁਲਦੀਪ ਸੰਘਾ, ਬਿੰਦਰ ਗਿੱਲ, ਸਤਪਾਲ ਸਿੰਘ, ਮੇਜਰ ਸਿੰਘ, ਲਖਵੀਰ ਸਿੰਘ, ਸੇਵਕ ਸਿੰਘ, ਹਰਮਨ ਸਿੰਘ, ਅਰਸ਼ ਸਿੰਘ, ਸਾਬਕਾ ਸਰਪੰਚ ਗੁਰਤੇਜ ਬਰਾੜ, ਸਰਪੰਚ ਗੁਰਬਖਸ਼ ਸਿੰਘ ਸੰਘਾ ਅਤੇ ਲਾਡੀ ਢੁੱਡੀ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate