ਬਠਿੰਡਾ ’ਚ ਕਾਰ ਨੂੰ ਲੱਗੀ ਅੱਗ


ਬਠਿੰਡਾ-9 ਜੂਨ
ਗਰਮੀ ਦੇ ਮੌਸਮ ਦੌਰਾਨ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿੱਛਲੇ ਦਿਨੀਂ ਫਾਜ਼ਿਲਕਾ ‘ਚ ਇਕ ਵਿਅਕਤੀ ਕਾਰ ’ਚ ਜਿਉਂਦਾ ਸੜ ਗਿਆ ਸੀ। ਅੱਜ ਬਠਿੰਡਾ ’ਚ ਵੀ ਕਾਰ ਨੂੰ ਅੱਗ ਲੱਗਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਬਠਿੰਡਾ ਦੇ ਅਮਰੀਕ ਸਿੰਘ ਰੋਡ ’ਤੇ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਾਰ ਡਰਾਈਵਰ ਝੁਲਸਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਬਾਹਰ ਕੱਢਿਆ। ਇਹ ਘਟਨਾ ਅਮਰੀਕ ਸਿੰਘ ਰੋਡ ’ਤੇ ਸਥਿਤ ਟੈਕਸੀ ਸਟੈਂਡ ’ਤੇ ਵਾਪਰੀ। ਪ੍ਰਤਾਪ ਨਗਰ ਦਾ ਰਹਿਣ ਵਾਲਾ ਇਕ ਵਿਅਕਤੀ ਪੈਟਰੋਲ ਪੰਪ ਤੋਂ ਪੈਟਰੋਲ ਭਰ ਕੇ ਵਾਪਸ ਆਇਆ ਸੀ। ਧੂੰਆਂ ਨਿਕਲਦਾ ਦੇਖ ਕੇ ਜਦੋਂ ਉਹ ਕਾਰ ਨੂੰ ਦੇਖਣ ਲਈ ਹੇਠਾਂ ਉਤਰਿਆ ਤਾਂ ਇੱਕ ਵੱਡਾ ਧਮਾਕਾ ਹੋ ਗਿਆ।

CATEGORIES
TAGS
Share This

COMMENTS

Wordpress (0)
Disqus ( )
Translate