ਡਿਪਟੀ ਕਮਿਸ਼ਨਰ ਵਲੋਂ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਜਾਰੀ

·         196.05 ਲੱਖ ਦੀ ਲਾਗਤ ਨਾਲ ਸੰਗਤ ਕਲਾ ਵਿਖੇ ਲੱਗਣ ਵਾਲੀ ਯੂਨਿਟ ਚ ਬਣਾਏ ਜਾਣਗੇ ਪਾਰਟਸ

          ਬਠਿੰਡਾ, 20 ਦਸੰਬਰ : ਸੂਬਾ ਸਰਕਾਰ ਵਲੋਂ ਲਾਗੂ ਰਾਈਟ ਟੂ ਬਿਜਨਸ ਐਕਟ 2020 ਅਧੀਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਮੈਸ: ਅੰਜਨੀ ਮੈਨੂਫੈਕਚਰ ਪਿੰਡ ਸੰਗਤ ਕਲਾ ਨੂੰ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ 196.05 ਲੱਖ ਦੀ ਲਾਗਤ ਨਾਲ ਪਿੰਡ ਸੰਗਤ ਕਲਾ ਵਿਖੇ ਲੱਗਣ ਵਾਲੀ ਇਸ ਯੂਨਿਟ ਚ ਮੋਟਰ ਦੇ ਪਾਰਟਸ ਬਣਾਏ ਜਾਣਗੇ।

          ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਉਦਯੋਗਿਕ ਇਕਾਈਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਐਕਟ ਅਧੀਨ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਜ਼ਿਲ੍ਹੇ ਵਿੱਚ ਉਦਯੋਗਿਕਰਨ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।  

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਐਕਟ ਅਧੀਨ ਇਕਾਈ ਲੋੜੀਂਦੀਆਂ ਫੀਸਾਂ ਭਰਨ ਉਪਰੰਤ ਆਪਣਾ ਕੰਮ ਤੁਰੰਤ ਸ਼ੁਰੂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਤੋਂ ਲੋੜੀਂਦੀਆਂ ਅਪਰੂਵਲਾ ਇਕਾਈ ਵੱਲੋਂ ਸਾਢੇ 3 ਸਾਲਾਂ ਚ ਲੈਣੀਆਂ ਹੁੰਦੀਆ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਅਪਰੂਵਡ ਇੰਡਸਟਰੀ ਏਰੀਏ ਵਿੱਚ ਇਹ ਸਰਟੀਫਿਕੇਟ ਤਿੰਨ ਕੰਮ ਵਾਲੇ ਦਿਨਾਂ ਵਿੱਚ ਤੇ ਬਾਹਰ ਦੇ ਖੇਤਰਾਂ ਚ ਪੰਦਰਾ ਕੰਮ ਵਾਲੇ ਦਿਨਾਂ ਵਿੱਚ ਜਾਰੀ ਕੀਤਾ ਜਾਂਦਾ ਹੈ।

          ਇਸ ਮੌਕੇ ਫੰਕਸ਼ਨਲ ਮੈਨੇਜਰ ਸ਼੍ਰੀ ਸੁਖਜੀਤ ਸਿੰਘ, ਬਿਜਨਸ ਫੈਸੀਟਿਲੇਸ਼ਨ ਅਫ਼ਸਰ ਸ਼੍ਰੀ ਅਰੁਣ ਗਾਂਧੀ ਤੋਂ ਇਲਾਵਾ ਐਸ.ਆਈ.ਪੀ.ਓ ਸ਼੍ਰੀ ਯਾਦਵਿੰਦਰ ਸਿੰਘ ਆਦਿ ਹਾਜ਼ਸ ਸਨ।

CATEGORIES
TAGS
Share This

COMMENTS

Wordpress (0)
Disqus (0 )
Translate